ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੇਰਾ ਮੁਖੀ ਹੱਤਿਆ: ਰਿਸ਼ਵਤ ਦੇ ਕੇ ਕਲੀਨ ਚਿਟ ਲੈਣ ਵਾਲਾ ਮੁੜ ਨਾਮਜ਼ਦ

ਟ੍ਰਬਿਿਊਨ ਨਿਊਜ਼ ਸਰਵਿਸ ਫਰੀਦਕੋਟ, 18 ਜੁਲਾਈ ਕੋਟਕਪੂਰਾ ਪੁਲੀਸ ਨੇ ਚਾਰ ਸਾਲ ਪਹਿਲਾਂ ਇਕ ਡੇਰਾ ਕੋਟ ਸੁਖੀਆ ਦੇ ਮੁਖੀ ਨੂੰ ਮਾਰਨ ਦੇ ਦੋਸ਼ ਵਿੱਚ ਰਿਸ਼ਵਤ ਦੇ ਕੇ ਕਲੀਨ ਚਿਟ ਲੈਣ ਵਾਲੇ ਨੂੰ ਇਸ ਕੇਸ ਵਿਚ ਮੁੱਖ ਸਾਜਿਸ਼ਘਾੜੇ ਵਜੋਂ ਮੁੜ ਨਾਮਜ਼ਦ ਕਰ...
Advertisement

ਟ੍ਰਬਿਿਊਨ ਨਿਊਜ਼ ਸਰਵਿਸ

ਫਰੀਦਕੋਟ, 18 ਜੁਲਾਈ

Advertisement

ਕੋਟਕਪੂਰਾ ਪੁਲੀਸ ਨੇ ਚਾਰ ਸਾਲ ਪਹਿਲਾਂ ਇਕ ਡੇਰਾ ਕੋਟ ਸੁਖੀਆ ਦੇ ਮੁਖੀ ਨੂੰ ਮਾਰਨ ਦੇ ਦੋਸ਼ ਵਿੱਚ ਰਿਸ਼ਵਤ ਦੇ ਕੇ ਕਲੀਨ ਚਿਟ ਲੈਣ ਵਾਲੇ ਨੂੰ ਇਸ ਕੇਸ ਵਿਚ ਮੁੱਖ ਸਾਜਿਸ਼ਘਾੜੇ ਵਜੋਂ ਮੁੜ ਨਾਮਜ਼ਦ ਕਰ ਲਿਆ ਹੈ। ਡੀਐਸਪੀ ਰੈਂਕ ਦੇ ਅਧਿਕਾਰੀ ਨੇ ਕਥਿਤ ਇਕ ਕਰੋੜ ਰੁਪਏ ਦੀ ਰਿਸ਼ਵਤ ਲੈ ਕੇ ਉਸ ਨੂੰ ਇਸ ਕਤਲ ਕੇਸ ਵਿਚ ਕਲੀਨ ਚਿਟ ਦੇ ਦਿੱਤੀ ਸੀ। ਦੱਸਣਯੋਗ ਹੈ ਕਿ ਪਿੰਡ ਕੋਟ ਸੁਖੀਆ ਵਿੱਚ ਡੇਰੇ ਦੇ ਮੁਖੀ ਬਾਬਾ ਦਿਆਲ ਦਾਸ ਦੀ 7 ਨਵੰਬਰ 2019 ਨੂੰ ਹੱਤਿਆ ਕਰ ਦਿੱਤੀ ਗਈ ਸੀ ਤੇ ਪੁਲੀਸ ਨੇ ਮੋਗਾ ਵਿੱਚ ਇਕ ਹੋਰ ਡੇਰੇ ਦੀ ਸ਼ਾਖਾ ਦੇ ਮੁਖੀ ਬਾਬਾ ਜਰਨੈਲ ਦਾਸ ਨੂੰ ਇਸ ਕੇਸ ਵਿਚ ਮੁੱਖ ਸਾਜਿਸ਼ਘਾੜੇ ਵਜੋਂ ਨਾਮਜ਼ਦ ਕੀਤਾ ਸੀ। ਪੁਲੀਸ ਅਨੁਸਾਰ ਉਸ ਨੇ ਕੋਟ ਸੁਖੀਆ ਵਿਚਲੇ ਡੇਰੇ ਦਾ ਮੁਖੀ ਬਣਨ ਲਈ ਸਾਜਿਸ਼ ਘੜੀ ਸੀ। ਇਸ ਮਾਮਲੇ ਵਿਚ ਜਰਨੈਲ ਸਿੰਘ ਫਰਾਰ ਸੀ। ਇਸ ਤੋਂ ਬਾਅਦ ਜਰਨੈਲ ਦੇ ਇਕ ਸਾਥੀ ਵਲੋਂ ਮੋਗਾ ਪੁਲੀਸ ਤੋਂ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਮੋਗਾ ਦੇ ਇਕ ਡੀਐਸਪੀ ਨੇ ਬਾਬਾ ਜਰਨੈਲ ਦਾਸ ਨੂੰ 23 ਨਵੰਬਰ 2021 ਵਿੱਚ ਕਲੀਨ ਚਿੱਟ ਦੇ ਦਿੱਤੀ। ਇਸ ਫੈਸਲੇ ਖ਼ਿਲਾਫ਼ ਕੋਟ ਸੁਖੀਆ ਦੇ ਸੰਤ ਗਗਨ ਦਾਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਚੁਣੌਤੀ ਦਿੱਤੀ ਜਿਸ ਤੋਂ ਬਾਅਦ ਅਦਾਲਤ ਨੇ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਹਦਾਇਤ ਕੀਤੀ। ਇਸ ਮਗਰੋਂ ਡੀਆਈਜੀ ਫਿਰੋਜ਼ਪੁਰ ਦੀ ਅਗਵਾਈ ਹੇਠ ਸਿਟ ਨੇ ਜਾਂਚ ਸ਼ੁਰੂ ਕੀਤੀ। ਇਸ ਮਾਮਲੇ ’ਚ ਅੱਜ ਸਿਟ ਨੇ ਫਰੀਦਕੋਟ ਪੁਲੀਸ ਨੂੰ ਜਰਨੈਲ ਦਾਸ ਨੂੰ ਮੁੱਖ ਮੁਲਜ਼ਮ ਵਜੋਂ ਸ਼ਾਮਲ ਕਰਨ ਲਈ ਕਿਹਾ। ਇਸ ਤੋਂ ਇਲਾਵਾ ਫਰੀਦਕੋਟ ਪੁਲੀਸ ਨੇ ਇਸ ਕਤਲ ਮਾਮਲੇ ਦੀ ਪੁਲੀਸ ਫਾਈਲ ਗੁੰਮ ਹੋਣ ਸਬੰਧੀ ਅੱਜ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤਾ ਹੈ। ਇਹ ਫਾਈਲ 13 ਦਸੰਬਰ 2022 ਨੂੰ ਗੁੰਮ ਹੋਈ ਦੱਸੀ ਜਾਂਦੀ ਹੈ ਜਦੋਂ ਫਰੀਦਕੋਟ ਦੇ ਡੀਐਸਪੀ ਸੁਸ਼ੀਲ ਕੁਮਾਰ ਹਾਈ ਕੋਰਟ ’ਚ ਪੇਸ਼ ਹੋਣ ਪੁੱਜੇ। ਇਸ ਮਾਮਲੇ ’ਚ ਪਿਛਲੇ ਮਹੀਨੇ ਤਿੰਨੋਂ ਅਧਿਕਾਰੀਆਂ ਸੁਸ਼ੀਲ ਕੁਮਾਰ, ਗਗਨੇਸ਼ ਤੇ ਖੇਮ ਚੰਦ ਖ਼ਿਲਾਫ਼ ਕੇਸ ਦਰਜ ਕੀਤਾ ਸੀ।

Advertisement
Tags :
ਹੱਤਿਆਕਲੀਨਡੇਰਾਨਾਮਜ਼ਦਮੁਖੀਰਿਸ਼ਵਤਵਾਲਾ