ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੇਰਾ ਬਿਆਸ ਮੁਖੀ ਵੱਲੋਂ ਨਾਭਾ ਜੇਲ੍ਹ ਵਿਚ ਮਜੀਠੀਆ ਨਾਲ ਮੁਲਾਕਾਤ

ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਇਥੇ ਨਾਭਾ ਜੇਲ੍ਹ ਵਿਚ ਬੰਦ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ। ਦੋਵਾਂ ਦਰਮਿਆਨ ਇਹ ਬੈਠਕ ਅੱਧੇ ਘੰਟੇ ਦੇ ਕਰੀਬ ਚੱਲੀ। ਹਾਲਾਂਕਿ ਇਸ ਮੁਲਾਕਾਤ ਮਗਰੋਂ ਡੇਰਾ ਮੁਖੀ ਜੇਲ੍ਹ...
ਨਾਭਾ ਜੇਲ੍ਹ ਦੇ ਬਾਹਰ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ
Advertisement

ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਇਥੇ ਨਾਭਾ ਜੇਲ੍ਹ ਵਿਚ ਬੰਦ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ। ਦੋਵਾਂ ਦਰਮਿਆਨ ਇਹ ਬੈਠਕ ਅੱਧੇ ਘੰਟੇ ਦੇ ਕਰੀਬ ਚੱਲੀ। ਹਾਲਾਂਕਿ ਇਸ ਮੁਲਾਕਾਤ ਮਗਰੋਂ ਡੇਰਾ ਮੁਖੀ ਜੇਲ੍ਹ ਦੇ ਬਾਹਰ ਇਕੱਤਰ ਲੋਕਾਂ ਨੂੰ ਵੀ ਮਿਲੇ। ਜੇਲ੍ਹ ਮਗਰੋਂ ਡੇਰਾ ਬਿਆਸ ਮੁਖੀ ਨਾਭਾ ਦੇ ਸ਼ਾਹੀ ਪਰਿਵਾਰ ਦੇ ਵੰਸ਼ਜਾਂ ਨੂੰ ਮਿਲਣ ਲਈ ਹੀਰਾ ਮਹਿਲਾ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਗਏ।

Advertisement

ਜ਼ਿਕਰਯੋਗ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂਆਂ ਨੂੰ ਅਜੇ ਤੱਕ ਬਿਕਰਮ ਮਜੀਠੀਆ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ। ਬੀਤੇ ਦਿਨਾਂ ਵਿਚ ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਮਹੇਸ਼ ਇੰਦਰ ਗਰੇਵਾਲ, ਵਿਰਸਾ ਸਿੰਘ ਵਲਟੋਹਾ ਆਦਿ ਆਗੂਆਂ ਨੂੰ ਇਹ ਕਹਿ ਕੇ ਜੇਲ੍ਹ ਦੇ ਬਾਹਰੋਂ ਮੋੜ ਦਿੱਤਾ ਗਿਆ ਕਿ ਸਿਰਫ ਰਿਸ਼ਤੇਦਾਰ ਹੀ ਮਿਲ ਸਕਦੇ ਹਨ।

Advertisement
Tags :
Bikram Singh MajithiaDera BeasDera Beas chiefNabha jailਡੇਰਾ ਬਿਆਸ ਮੁਖੀਨਾਭਾ ਜੇਲ੍ਹਬਿਕਰਮ ਮਜੀਠੀਆ
Show comments