ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Dera Baba Nanak Blast ਡੇਰਾ ਬਾਬਾ ਨਾਨਕ ਦੇ ਪਿੰਡ ਰਾਏਮੱਲ ’ਚ ਧਮਾਕੇ ਦੀ ਬੱਬਰ ਖਾਲਸਾ ਨੇ ਲਈ ਜ਼ਿੰਮੇਵਾਰੀ

ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਮੌਕੇ ’ਤੇ ਪਹੁੰਚ ਕੇ ਤਸਵੀਰਾਂ ਕੀਤੀਆਂ ਵਾਇਰਲ
ਡੇਰਾ ਬਾਬਾ ਨਾਨਕ ਦੇ ਪਿੰਡ ਰਾਏਮੱਲ ਵਿਚ ਮੌਕੇ ’ਤੇ ਪਹੁੰਚੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ। ਫੋਟੋ: ਰੰਧਾਵਾ ਦੇ ਐਕਸ ਖਾਤੇ ’ਚੋਂ
Advertisement

ਦਲਬੀਰ ਸੱਖੋਵਾਲੀਆ

ਬਟਾਲਾ/ਡੇਰਾ ਬਾਬਾ ਨਾਨਕ, 18 ਫਰਵਰੀ

Advertisement

Dera Baba Nanak blast: ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਰਾਏਮੱਲ ਵਿਚ ਲੰਘੀ ਰਾਤ ਦਹਿਸ਼ਤਗਰਦਾਂ ਨੇ ਇਕ ਪੁਲੀਸ ਮੁਲਾਜ਼ਮ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਧਮਾਕਾ ਕੀਤਾ ਹੈ। ਪੁਲੀਸ ਭਾਵੇਂ ਅਧਿਕਾਰਤ ਤੌਰ ’ਤੇ ਅਜੇ ਕੁਝ ਨਹੀਂ ਬੋਲ ਰਹੀ, ਪਰ ਵਿਦੇਸ਼ ਬੈਠੇ ਦਹਿਸ਼ਤਗਰਦ ਹੈਪੀ ਪਾਸੀਆ ਨੇ ਇਕ ਪੋਸਟ ਵਿਚ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।

ਪੰਜਾਬ ਵਿਚ ਪੁਲੀਸ ਥਾਣਿਆਂ ’ਤੇ ਹੋ ਰਹੇ ਹਮਲਿਆਂ ਤੇ ਧਮਾਕਿਆਂ ਦੀ ਲੜੀ ਵਿਚ ਇਹ 12ਵਾਂ ਧਮਾਕਾ ਹੈ। ਇਸ ਦੌਰਾਨ ਗੁਰਦਾਸਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ (ਮੰਗਲਵਾਰ) ਸਵੇਰੇ ਮੌਕੇ ਦਾ ਦੌਰਾ ਕਰਕੇ ਤਸਵੀਰਾਂ ਵਾਇਰਲ ਕੀਤੀਆਂ ਹਨ।

ਧਮਾਕਾ ਪੁਲੀਸ ਮੁਲਾਜ਼ਮ ਜਤਿੰਦਰ ਸਿੰਘ ਦੇ ਚਾਚੇ ਦੇ ਘਰ ਹੋਇਆ। ਸੂਤਰਾਂ ਅਨੁਸਾਰ ਜਤਿੰਦਰ ਸਿੰਘ ਨੇ ਬੀਤੀ ਰਾਤ ਇੱਥੇ ਆਉਣਾ ਸੀ। ਕਿਸੇ ਨੇ ਗਲੀ ਤੋਂ ਗ੍ਰਨੇਡ ਵਰਗੀ ਚੀਜ਼ ਸੁੱਟੀ ਜੋ ਖਿੜਕੀ ਤੋੜ ਕੇ ਘਰ ਦੇ ਅੰਦਰ ਡਿੱਗੀ ਤੇ ਜ਼ੋਰਦਾਰ ਧਮਾਕਾ ਹੋਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਗੁਰਦਾਸਪੁਰ ਦੇ ਐੱਸਐੱਸਪੀ ਸੁੁਹੇਲ ਕਾਸਿਮ ਮੌਕੇ ’ਤੇ ਪਹੁੰਚੇ ਅਤੇ ਫੋਰੈਂਸਿਕ ਟੀਮਾਂ ਨੇ ਉਥੋਂ ਨਮੂਨੇ ਇਕੱਤਰ ਕੀਤੇ।

ਐੱਸਐੱਸਪੀ ਮੁਤਾਬਕ ਇਹ ਬਹੁਤ ਘੱਟ ਸ਼ਿੱਦਤ ਵਾਲਾ ਧਮਾਕਾ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧਮਾਕੇ ਕਰਕੇ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪੁਲੀਸ ਅਜੇ ਮਾਮਲੇ ਦੀ ਜਾਂਚ ਕਰ ਰਹੀ ਸੀ ਕਿ ਬੱਬਰ ਖਾਲਸਾ ਦੇ ਦਹਿਸ਼ਤਗਰਦ ਹੈਪੀ ਪਾਸੀਆ ਨੇ ਇਕ ਪੋਸਟ ਵਿਚ ਇਸ ਦੀ ਜ਼ਿੰਮੇਵਾਰੀ ਲਈ ਹੈ।

ਹੈਪੀ ਪਾਸੀਆ ਮੁਤਾਬਕ ਇਸ ਧਮਾਕੇ ਨੂੰ ਸ਼ੇਰਾ ਮਾਨ ਦੀ ਮਦਦ ਨਾਲ ਅੰਜਾਮ ਦਿੱਤਾ ਗਿਆ ਹੈ। ਪੋਸਟ ਵਿਚ ਕਿਹਾ ਗਿਆ, ‘‘ਅੱਜ ਪਿੰਡ ਰਾਏਮੱਲ ਵਿਚ ਜਤਿੰਦਰ ਪੁਲੀਸ ਵਾਲੇ ਦੇ ਘਰ ਜਿਹੜਾ ਗ੍ਰਨੇਡ ਸੁੱਟਿਆ ਗਿਆ ਹੈ, ਉਸ ਦੀ ਜ਼ਿੰਮੇਵਾਰੀ ਮੈਂ, ਹੈਪੀ ਪਾਸੀਆ ਤੇ ਭਾਈ ਸ਼ੇਰਾ ਮਾਨ ਲੈਂਦੇ ਹਾਂ। ਦੋ ਮਹੀਨੇ ਪਹਿਲਾਂ ਇਸ (ਜਤਿੰਦਰ ਸਿੰਘ) ਨੇ ਕੁਝ ਹੋਰਨਾਂ ਪੁਲੀਸ ਮੁਲਾਜ਼ਮਾਂ ਨਾਲ ਮੇਰੇ ਘਰ ਜਾ ਕੇ ਮੇਰੇ ਪਰਿਵਾਰ ਨਾਲ ਬਦਸਲੂਕੀ ਕੀਤੀ ਤੇ ਜਬਰੀ ਕੈਮਰਿਆਂ ਦਾ ਡੀਵੀਆਰ ਉਤਾਰ ਲਿਆ। ਪਹਿਲਾਂ ਵੀ, ਉਹ ਰਾਮਦਾਸ ਇਲਾਕੇ ਦੇ ਹੋਰਾਂ ਪਰਿਵਾਰਾਂ ਨਾਲ ਗਲਤ ਕੰਮ ਕਰਦਾ ਰਿਹਾ ਹੈ, ਜਿਸ ਨੂੰ ਅਸੀਂ ਨਾ ਤਾਂ ਪਹਿਲਾਂ ਬਰਦਾਸ਼ਤ ਕੀਤਾ ਅਤੇ ਨਾ ਹੀ ਹੁਣ ਕਰਾਂਗੇ। ਕੋਈ ਵੀ ਪੁਲੀਸ ਵਾਲਾ ਜਾਂ ਪੁਲੀਸ ਅਫ਼ਸਰ ਜਿਸ ਨੂੰ ਇਹ ਸਭ ਕਰਨ ਦਾ ਸ਼ੌਕ ਹੈ, ਉਸ ਨੂੰ ਇੱਕ ਵਾਰ ਆਪਣੇ ਪਰਿਵਾਰ ਵੱਲ ਝਾਤੀ ਮਾਰ ਲੈਣੀ ਚਾਹੀਦੀ ਹੈ। ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ। ਪੁਲੀਸ ਝੂਠੇ ਮੁਕਾਬਲਿਆਂ ਅਤੇ ਨਾਜਾਇਜ਼ ਪਰਿਵਾਰਾਂ ਨੂੰ ਤੰਗ ਕਰਨ ਤੋਂ ਨਹੀਂ ਟਲ ਰਹੀ, ਬਹੁਤ ਜਲਦੀ ਇੱਕ ਵੱਡੀ ਕਾਰਵਾਈ ਕਰਕੇ ਇਸ ਦਾ ਜਵਾਬ ਦਿੱਤਾ ਜਾਵੇਗਾ।’’

ਉਧਰ ਧਮਾਕੇ ਦੀ ਘਟਨਾ ਮਗਰੋਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਪਰਿਵਾਰ ਨੂੰ ਮਿਲਣ ਪਹੁੰਚੇ। ਰੰਧਾਵਾ ਨੇ ਧਮਾਕੇ ਵਾਲੀ ਥਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਕਿ ਜੇ ਇਹ ਘਟਨਾਵਾਂ ਨਾ ਰੁਕੀਆਂ ਤਾਂ ਉਹ ਇਸ ਦੇ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ, ‘‘ਕੱਲ੍ਹ ਰਾਤ ਮੇਰੇ ਵਿਧਾਨ ਸਭਾ ਹਲਕੇ ਡੇਰਾ ਬਾਬਾ ਨਾਨਕ ਦੇ ਪਿੰਡ ਰਾਏਮੱਲਾ ਵਿੱਚ ਮੇਰੇ ਸਾਥੀ ਪੁਲੀਸ ਅਧਿਕਾਰੀ ਦੇ ਚਾਚੇ ਦੇ ਘਰ ’ਤੇ ਗ੍ਰਨੇਡ ਹਮਲਾ ਹੋਇਆ।’’

 

ਰੰਧਾਵਾ ਨੇ ਲਿਖਿਆ, ‘‘ਇਸ ਤੋਂ ਪਹਿਲਾਂ ਕਿ ਤੁਹਾਡਾ ਪੁਲੀਸ ਪ੍ਰਸ਼ਾਸਨ ਇਸ ਧਮਾਕੇ ਨੂੰ ‘ਟਾਇਰ ਫਟਣ ਜਾਂ ਕੰਪ੍ਰੈਸ਼ਰ ਫਟਣ’ ਦੇ ਝੂਠ ਵਿੱਚ ਬਦਲ ਦੇਵੇ, ਮੈਂ ਇਸ ਖ਼ਤਰਨਾਕ ਧਮਾਕੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ। ਸਰਹੱਦੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੇ ਧਮਾਕਿਆਂ ਅਤੇ ਮੁੱਖ ਮੰਤਰੀ ਦੀ ਲਗਾਤਾਰ ਚੁੱਪੀ ਕਾਰਨ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਮੁੱਖ ਮੰਤਰੀ ਸਾਹਿਬ, ਪੰਜਾਬੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ ਕਿਉਂਕਿ ਉਹ ਹੁਣ ਤੁਹਾਡੇ ਅਤੇ ਤੁਹਾਡੇ ਪ੍ਰਸ਼ਾਸਨ ’ਤੇ ਭਰੋਸਾ ਨਹੀਂ ਕਰਦੇ। ਜੇਕਰ ਤੁਸੀਂ ਅਜੇ ਵੀ ਇਲਾਕੇ ਦੀ ਕਾਨੂੰਨ ਵਿਵਸਥਾ ਵੱਲ ਧਿਆਨ ਨਹੀਂ ਦਿੰਦੇ ਤਾਂ ਮਾੜੇ ਹਾਲਾਤਾਂ ਲਈ ਤੁਸੀਂ ਜ਼ਿੰਮੇਵਾਰ ਹੋਵੋਗੇ। ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।’’

Advertisement
Show comments