Deport from USA: ਅਮਰੀਕਾ ਤੋਂ ਡਿਪੋਰਟ ਕੀਤਾ ਪਾਰਸ ਆਪਣੇ ਪਰਿਵਾਰ ਸਣੇ ਘਰੋਂ ਗਾਇਬ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 16 ਫਰਵਰੀ
ਅਮਰੀਕਾ ਤੋਂ ਵਾਪਸ ਭੇਜੇ ਤੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜਣ ਵਾਲਿਆਂ ਵਿੱਚ ਭੋਗਪੁਰ ਦੇ ਮੁਹੱਲਾ ਰੂਪ ਨਗਰ (ਵਾਰਡ ਨੰਬਰ 4) ਦਾ ਨੌਜਵਾਨ ਪਾਰਸ ਪੁੱਤਰ ਜਗਤਾਰ ਸਿੰਘ ਵੀ ਸ਼ਾਮਲ ਹੈ, ਜਿਹੜਾ ਆਪਣਾ ਚੰਗਾ ਭਵਿੱਖ ਬਣਾਉਣ ਲਈ 40 ਦਿਨ ਪਹਿਲਾਂ ਲੱਖਾਂ ਰੁਪਏ ਖਰਚ ਕੇ ਇੱਕ ਟਰੈਵਲ ਏਜੰਟ ਰਾਹੀਂ ਅਮਰੀਕਾ ਪੁੱਜਿਆ ਪਰ ਉਸ ਨੂੰ ਪਹਿਲਾਂ ਹੀ ਅਮਰੀਕਾ ਦੇ ਬਾਰਡਰ ’ਤੇ ਉੱਥੋਂ ਦੀ ਪੁਲੀਸ ਨੇ ਗ੍ਰਿਫਤਾਰ ਕਰਕੇ ਵਾਪਸ ਭੇਜ ਦਿੱਤਾ।ਉਸ ਨੂੰ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਿਆ ਗਿਆ ਤੇ ਉਸ ਨੂੰ ਪੰਜਾਬ ਪੁਲੀਸ ਲੈ ਕੇ ਆਈ ਅਤੇ ਪਰਿਵਾਰ ਨੂੰ ਸੌਂਪ ਦਿੱਤਾ। ਥਾਣਾ ਭੋਗਪੁਰ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਪਾਰਸ ਦਾ ਪਰਿਵਾਰ ਸਬੰਧਤ ਟਰੈਵਲ ਏਜੰਟ ਵਿਰੁੱਧ ਸ਼ਿਕਾਇਤ ਨਹੀਂ ਲਿਖਵਾ ਰਿਹਾ।
ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦਾ ਪਿਤਾ ਪੀ ਏ ਪੀ ਜਲੰਧਰ ਕੈਂਟ ਵਿੱਚ ਨੌਕਰੀ ਕਰਦਾ ਹੈ। ਹੁਣ ਸਾਰਾ ਪਰਿਵਾਰ ਸੋਸ਼ਲ ਮੀਡੀਆ ਅਤੇ ਪੱਤਰਕਾਰਾਂ ਤੋਂ ਡਰਦਾ ਹੋਇਆ ਆਪਣਾ ਘਰ ਛੱਡ ਕੇ ਕਿਸੇ ਰਿਸ਼ਤੇਦਾਰ ਕੋਲ ਚਲਾ ਗਿਆ ਹੈ।
ਕੈਪਸਨ - ਪਾਰਸ ਦੀ ਫਾਈਲ ਫੋਟੋ। ਫੋਟੋ -ਭੰਗੂ