ਲੈਕਚਰਾਰਾਂ ਦੀ ਸੀਨੀਆਰਤਾ ਸੂਚੀ ਰੱਦ ਕਰਨ ਦੀ ਮੰਗ
ਗੌਰਮਿੰਟ ਪ੍ਰਮੋਸ਼ਨ ਫਰੰਟ ਨੇ ਸਿੱਖਿਆ ਵਿਭਾਗ ਵੱਲੋਂ ਲੈਕਚਰਾਰਾਂ ਦੀ ਜਾਰੀ ਕੀਤੀ ਸੀਨੀਆਰਤਾ ਸੂਚੀ ’ਚ ਗ਼ਲਤੀਆਂ ਦਾ ਜ਼ਿਕਰ ਕਰਦਿਆਂ ਸਿੱਖਿਆ ਮੰਤਰੀ ਨੂੰ ਤੁਰੰਤ ਦਖ਼ਲ ਦੇ ਕੇ ਇਸ ਨੂੰ ਰੱਦ ਕਰਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿਹਾ ਜਾਰੀ ਕੀਤੀ ਸੂਚੀ ਵਿੱਚ ਕਈ ਤਰੁੱਟੀਆਂ ਹਨ। ਕਈ ਲੈਕਚਰਾਰਾਂ ਨੂੰ ਸਿੱਧੀ ਭਰਤੀ ਅਧੀਨ ਸੀਨੀਆਰਤਾ ਨੰਬਰ ਅਲਾਟ ਕੀਤਾ ਗਿਆ ਹੈ ਅਤੇ ਉਸੇ ਹੀ ਲੈਕਚਰਾਰ ਨੂੰ ਤਰੱਕੀਆਂ ਅਧੀਨ ਵੀ ਸੀਨੀਆਰਤਾ ਨੰਬਰ ਅਲਾਟ ਕਰ ਦਿੱਤਾ ਗਿਆ ਹੈ। ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਜਿਸ ਨੂੰ ਲੈਕਚਰਾਰ ਕਾਡਰ ਦੀ ਸੀਨੀਆਰਤਾ ਸੂਚੀ ਬਣਾਉਣ ਲਈ ਆਧਾਰ ਬਣਾਇਆ ਗਿਆ ਹੈ, ਵੀ ਦੋਸ਼-ਪੂਰਨ ਹੈ। ਉਨ੍ਹਾਂ ਕਿਹਾ ਕਿ ਸੀਨੀਆਰਤਾ ਸੂਚੀ ਬਣਾਉਂਦੇ ਸਮੇਂ ਪਦਉੱਨਤ ਹੋਣ ਦੀ ਮਿਤੀ ਨੂੰ ਵਿਚਾਰਦੇ ਹੋਏ ਮਾਸਟਰ ਡਿਗਰੀ ਦਾ ਧਿਆਨ ਨਹੀਂ ਰੱਖਿਆ ਗਿਆ।
ਅੱਜ ਦਾ ਧਰਨਾ ਮੁਲਤਵੀ
ਐੱਸਏਐੱਸ ਨਗਰ (ਮੁਹਾਲੀ): ਪ੍ਰਭਾਵਿਤ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਸਬੰਧੀ ਤਿੰਨ ਸਤੰਬਰ ਨੂੰ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ ਲਾਇਆ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ।