ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡਰਾਈਵਰਾਂ ਦੀ ਪੱਕੀ ਭਰਤੀ ਕਰਨ ਅਤੇ ਪ੍ਰਾੲੀਵੇਟ ਗੱਡੀਆਂ ਰੋਕਣ ਦੀ ਮੰਗ

ਪੱਤਰ ਪ੍ਰੇਰਕ ਚੰਡੀਗੜ੍ਹ, 4 ਜੁਲਾਈ ਇੱਥੇ ਡਰਾਈਵਰ ਤੇ ਟੈਕਨੀਕਲ ਯੂਨੀਅਨ ਪੰਜਾਬ ਨੇ ਸੂਬੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਡਰਾਈਵਰਾਂ ਦੀ ਪੱਕੀ ਭਰਤੀ ਕਰਨ ਅਤੇ ਆਊਟਸੋਰਸਿੰਗ ਰਾਹੀਂ ਲਈਆਂ ਜਾਣ ਵਾਲੀਆਂ ਗੱਡੀਆਂ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ। ਯੂਨੀਅਨ ਦੇ ਸੂਬਾ...
ਗੁਰਤੇਜ ਸਿੰਘ ਬਰਾੜ ਅਤੇ ਗੁਰਦੀਪ ਸਿੰਘ
Advertisement

ਪੱਤਰ ਪ੍ਰੇਰਕ

ਚੰਡੀਗੜ੍ਹ, 4 ਜੁਲਾਈ

Advertisement

ਇੱਥੇ ਡਰਾਈਵਰ ਤੇ ਟੈਕਨੀਕਲ ਯੂਨੀਅਨ ਪੰਜਾਬ ਨੇ ਸੂਬੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਡਰਾਈਵਰਾਂ ਦੀ ਪੱਕੀ ਭਰਤੀ ਕਰਨ ਅਤੇ ਆਊਟਸੋਰਸਿੰਗ ਰਾਹੀਂ ਲਈਆਂ ਜਾਣ ਵਾਲੀਆਂ ਗੱਡੀਆਂ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ।

ਯੂਨੀਅਨ ਦੇ ਸੂਬਾ ਪ੍ਰਧਾਨ ਗੁਰਤੇਜ ਸਿੰਘ ਬਰਾੜ, ਜਨਰਲ ਸਕੱਤਰ ਗੁਰਦੀਪ ਸਿੰਘ ਨੇ ਕਿਹਾ ਕਿ ਡਰਾਈਵਰਾਂ ਦੀ ਪੱਕੀ ਭਰਤੀ ਨਾ ਹੋਣ ਅਤੇ ਸਰਕਾਰ ਦੀ ਮਲਕੀਅਤ ਵਾਲੀਆਂ ਗੱਡੀਆਂ ਨਾ ਖਰੀਦਣ ਕਰਕੇ ਸਰਕਾਰੀ ਖਜ਼ਾਨੇ ਨੂੰ ਵੱਡਾ ਘਾਟਾ ਪੈਂਦਾ ਹੈ ਅਤੇ ਆਊਟਸੋਰਸਿੰਗ ਵਾਲੀਆਂ ਗੱਡੀਆਂ ਦੀ ਦੁਰਵਰਤੋਂ ਵੀ ਵੱਡੇ ਪੱਧਰ ’ਤੇ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਰਾਹੀਂ ਡਰਾਈਵਰਾਂ ਦੀ ਪੂਰੀ ਹੋ ਚੁੱਕੀ ਭਰਤੀ ਪ੍ਰਕਿਰਿਆ ਦੇ ਹੁਣ ਤੱਕ 56 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ ਜਦਕਿ ਬਾਕੀ ਰਹਿੰਦੇ ਡਰਾਈਵਰ ਨਿਯੁਕਤੀ ਪੱਤਰਾਂ ਦੀ ਉਡੀਕ ਵਿੱਚ ਹਨ। ਸਰਕਾਰ ਨੂੰ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਜਲਦ ਤੋਂ ਜਲਦ ਨਿਯੁਕਤੀ ਪੱਤਰ ਦੇ ਕੇ ਰੁਜ਼ਗਾਰ ਮੁਹੱਈਆ ਕਰਵਾਉਣਾ ਚਾਹੀਦਾ ਹੈ।

ਦੋਵੇਂ ਡਰਾਈਵਰ ਯੂਨੀਅਨਾਂ ਹੋਈਆਂ ਇਕਜੁੱਟ

ਯੂਲਨੀਅਨ ਦੇ ਜਨਰ ਸਕੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਡਰਾਈਵਰ ਯੂਨੀਅਨਾਂ ਦੇ ਦੋਵੇਂ ਗੁੱਟ (ਬਰਾੜ ਤੇ ਨਥਾਣਾ ਗਰੁੱਪ) ਇਕੱਠੇ ਹੋ ਗਏ ਹਨ। ਜਰਨੈਲ ਸਿੰਘ ਨਥਾਣਾ ਦੀ ਸੇਵਾਮੁਕਤੀ ਮੌਕੇ ਇਹ ਫ਼ੈਸਲਾ ਲਿਆ ਗਿਆ ਕਿ ਹੁਣ ਯੂਨੀਅਨ ਇੱਕ ਹੋ ਕੇ ਡਰਾਈਵਰਾਂ ਦੀਆਂ ਮੰਗਾਂ ਲਈ ਕੰਮ ਕਰੇਗੀ।

Advertisement
Tags :
ਗੱਡੀਆਂਡਰਾਈਵਰਾਂਪੱਕੀਪ੍ਰਾੲੀਵੇਟਭਰਤੀਰੋਕਣ