ਅੰਮ੍ਰਿਤਸਰ ਦੀ ਦੀਪਿਕਾ ਲੂਥਰਾ ਨੂੰ ਮੁੜ ਧਮਕੀ ਮਿਲੀ
ਸੋਸ਼ਲ ਮੀਡੀਆ ’ਤੇ ਮਕਬੂਲ ਪ੍ਰੀਤ ਜੱਟੀ ਨੂੰ ਵੀ ਨਤੀਜੇ ਭੁਗਤਣ ਦੀ ਚਿਤਾਵਨੀ
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਜੂਨ
Advertisement
ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੇ ਕਤਲ ਮਗਰੋਂ ਸੋਸ਼ਲ ਮੀਡੀਆ ’ਤੇ ਮਕਬੂਲ ਅੰਮ੍ਰਿਤਸਰ ਦੀ ਦੀਪਿਕਾ ਲੂਥਰਾ ਨੂੰ ਮੁੜ ਧਮਕੀ ਮਿਲੀ ਹੈ। ਉਸ ਨੂੰ ਕੱਲ੍ਹ ਪਾਬੰਦੀਸ਼ੁਦਾ ਜਥੇਬੰਦੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਨਾਂ ’ਤੇ ਈ-ਮੇਲ ਮਿਲਿਆ ਜਿਸ ਵਿੱਚ ਉਸ ਨੂੰ ਅਤੇ ਸ਼ੋਸ਼ਲ ਮੀਡੀਆ ’ਤੇ ਮਕਬੂਲ ਪ੍ਰੀਤ ਜੱਟੀ ਨੂੰ ਛੇਤੀ ਹੀ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ ਹੈ। ਇਸ ਸਬੰਧੀ ਅੰਮ੍ਰਿਤਸਰ ਸ਼ਹਿਰ ਦੀ ਪੁਲੀਸ ਦੇ ਸਾਈਬਰ ਸੈੱਲ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਹ ਈ-ਮੇਲ ਦੀ ਜਾਂਚ ਕਰ ਰਹੇ ਹਨ। ਈ-ਮੇਲ ਭੇਜਣ ਵਾਲੇ ਨੇ ਕਿਹਾ ਕਿ ਉਹ (ਲੂਥਰਾ) ਅਜੇ ਵੀ ਇਤਰਾਜ਼ਯੋਗ ਵੀਡੀਓ ਅਪਲੋਡ ਕਰ ਰਹੀ ਹੈ। ਉਨ੍ਹਾਂ ਉਸ ਨੂੰ ਚਿਤਾਵਨੀ ਦਿੱਤੀ ਕਿ ਉਹ ਉਸ ’ਤੇ ਨਜ਼ਰ ਰੱਖ ਰਹੇ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ, ਉਹ ਉਸ ਨੂੰ ਮਾਰ ਦੇਣਗੇ।
Advertisement