ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

10ਵੀਂ ਤੇ 12ਵੀਂ ਦੀਆਂ ਉੱਤਰ ਪੱਤਰੀਆਂ ਲਈ ਮੁੜ-ਮੁਲਾਂਕਣ ਸ਼ੁਰੂ ਕਰਨ ਦਾ ਫ਼ੈਸਲਾ

ਪਹਿਲਾਂ ਹੁੰਦੀ ਸੀ ਸਿਰਫ਼ ਰੀ-ਚੈਕਿੰਗ
Advertisement

ਕਰਮਜੀਤ ਸਿੰਘ ਚਿੱਲਾ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ ਵੱਲੋਂ 10ਵੀਂ ਅਤੇ 12ਵੀਂ ਸ਼੍ਰੇਣੀ ਦੀਆਂ ਉੱਤਰ ਪੱਤਰੀਆਂ ਦਾ ਮੁੜ ਮੁਲਾਂਕਣ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪਹਿਲਾਂ ਸਿਰਫ਼ ਉੱਤਰ ਕਾਪੀਆਂ ਦੇ ਅੰਕਾਂ ਦਾ ਜੋੜ ਹੀ ਵੇਖਿਆ ਜਾਂਦਾ ਸੀ, ਜਿਸ ਨੂੰ ਰੀ-ਚੈਕਿੰਗ ਵੀ ਕਿਹਾ ਜਾਂਦਾ ਹੈ। ਮੀਟਿੰਗ ਵਿੱਚ 8ਵੀਂ, 10ਵੀਂ ਅਤੇ 12ਵੀਂ ਸ਼੍ਰੇਣੀ ਦੀਆਂ ਉੱਤਰ ਪੱਤਰੀਆਂ ਦਾ ਮੁੜ ਮੁਲਾਂਕਣ ਸ਼ੁਰੂ ਕਰਨ ਤੇ ਵਿੱਚਾਰ ਕਰਦੇ ਹੋਏ ਬੋਰਡ ਆਫ਼ ਡਾਇਰੈਕਟਰ ਵੱਲੋਂ ਇਹ ਫ਼ੈਸਲਾ ਲਿਆ ਗਿਆ ਕਿ 8ਵੀਂ ਸ਼੍ਰੇਣੀ ਦੀਆਂ ਉੱਤਰ ਪੱਤਰੀਆਂ ਦੀ ਕੇਵਲ ਰੀ-ਚੈਕਿੰਗ ਕੀਤੀ ਜਾਵੇਗੀ, ਜਦੋਂ ਕਿ 10ਵੀਂ ਅਤੇ 12ਵੀਂ ਸ਼੍ਰੇਣੀ ਲਈ ਉੱਤਰ ਪੱਤਰੀਆਂ ਦੀ ਰੀ-ਚੈਕਿੰਗ ਦੇ ਨਾਲ ਨਾਲ ਉਨ੍ਹਾਂ ਦਾ ਮੁੜ ਮੁਲਾਂਕਣ ਵੀ ਸ਼ੁਰੂ ਕੀਤਾ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਸ ਤੋਂ ਪਹਿਲਾਂ ਸਾਲ 2010 ਵਿੱਚ ਮੁੜ ਮੁਲਾਂਕਣ ਸ਼ੁਰੂ ਕੀਤਾ ਗਿਆ ਸੀ ਤੇ ਇਸ ਵਿੱਚ ਧਾਂਦਲੀਆਂ ਦੀ ਸ਼ਿਕਾਇਤ ਮਗਰੋਂ ਸਾਲ 2011 ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਸਿੱਖਿਆ ਬੋਰਡ ਵਲੋਂ ਮੁੜ ਮੁਲਾਂਕਣ ਬੰਦ ਕਰ ਦਿੱਤਾ ਗਿਆ ਸੀ।

Advertisement

ਜ਼ਿਕਰਯੋਗ ਹੈ ਕਿ ਸਿੱਖਿਆ ਬੋਰਡ ਵਿੱਚ ਕੇਵਲ ਰੀ-ਚੈਕਿੰਗ ਕਰਨ ਦੀ ਪ੍ਰਥਾ ਹੀ ਸੀ, ਜਿਸ ਵਿੱਚ ਵਿਦਿਆਰਥੀ ਦਾ ਉੱਤਰ ਪੱਤਰ ਮੰਗਵਾ ਕੇ ਕੇਵਲ ਪ੍ਰਾਪਤ ਕੁੱਲ ਅੰਕਾਂ ਨੂੰ ਹੀ ਚੈੱਕ ਕੀਤਾ ਜਾਂਦਾ ਸੀ। ਕਈ ਵਿਦਿਆਰਥੀਆਂ ਵੱਲੋਂ ਮਾਣਯੋਗ ਕੋਰਟ ਵਿੱਚ ਮਾਮਲਾ ਲਿਜਾਣ ’ਤੇ ਕੋਰਟ ਵਲੋਂ ਆਦੇਸ਼ ਜਾਰੀ ਕੀਤੇ ਗਏ ਸਨ ਕਿ ਵਿਦਿਆਰਥੀ ਨੂੰ ਉਸ ਦੀ ਉੱਤਰ ਪੱਤਰੀ ਵਿਖਾਈ ਜਾਵੇ ਤਾਂ ਜੋ ਉਸ ਨੂੰ ਤਸੱਲੀ ਹੋ ਜਾਵੇ। ਸਿੱਖਿਆ ਬੋਰਡ ਵੱਲੋਂ ਵਿਸ਼ੇਸ਼ ਫ਼ੀਸ ਲੈ ਕੇ ਇਹ ਫ਼ੈਸਲਾ ਲਾਗੂ ਕੀਤਾ ਗਿਆ ਸੀ।

Advertisement