ਸਰਕਾਰੀ ਸਕੂਲਾਂ ’ਚ ਇੰਟਰਐਕਟਿਵ ਸਮਾਰਟ ਪੈਨਲ ਲਾਉਣ ਦਾ ਫ਼ੈਸਲਾ
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਡਿਜੀਟਲ ਯੁੱਗ ਦਾ ਹਾਣੀ ਬਣਾਉਣ ਲਈ ਸਰਕਾਰ ਵੱਲੋਂ ਸੂਬੇ ਦੇ 3600 ਸਰਕਾਰੀ ਸਕੂਲਾਂ ਵਿੱਚ ਮਾਰਚ 2026 ਤੱਕ 98 ਕਰੋੜ ਰੁਪਏ ਨਾਲ 8230 ਤੋਂ...
Advertisement
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਡਿਜੀਟਲ ਯੁੱਗ ਦਾ ਹਾਣੀ ਬਣਾਉਣ ਲਈ ਸਰਕਾਰ ਵੱਲੋਂ ਸੂਬੇ ਦੇ 3600 ਸਰਕਾਰੀ ਸਕੂਲਾਂ ਵਿੱਚ ਮਾਰਚ 2026 ਤੱਕ 98 ਕਰੋੜ ਰੁਪਏ ਨਾਲ 8230 ਤੋਂ ਵੱਧ ਅਤਿ-ਆਧੁਨਿਕ ਇੰਟਰਐਕਟਿਵ ਫਲੈਟ ਪੈਨਲ (ਆਈ ਐੱਫ ਪੀਜ਼) ਲਾਏ ਜਾਣਗੇ। ਮੰਤਰੀ ਨੇ ਕਿਹਾ ਕਿ ਕਲਾਸਰੂਮਾਂ ਨੂੰ 75-ਇੰਚ ਮਲਟੀ-ਟੱਚ, ਹਾਈ-ਡੈਫੀਨੇਸ਼ਨ ਸਮਾਰਟ ਪੈਨਲਾਂ ਨਾਲ ਲੈੱਸ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਏਕੀਕ੍ਰਿਤ ਕੰਪਿਊਟਿੰਗ, ਬਿਲਟ-ਇਨ ਸਪੀਕਰ, ਸਟਾਈਲਸ ਸਪੋਰਟ ਅਤੇ ਪ੍ਰੀ-ਲੋਡ ਇੰਟਰਐਕਟਿਵ ਲਰਨਿੰਗ ਟੂਲਜ਼ ਸ਼ਾਮਲ ਹੋਣਗੇ। ਸ੍ਰੀ ਬੈਂਸ ਨੇ ਕਿਹਾ ਕਿ ਇਸ ਨਾਲ ਪੜ੍ਹਾਈ ਵਿੱਚ ਦਿਲਚਸਪੀ ’ਚ ਵਧੇਗੀ। ਇਸ ਦੇ ਨਾਲ ਹੀ ਸਿੱਖਣ ਦੇ ਬਿਹਤਰ ਨਤੀਜੇ ਪ੍ਰਾਪਤ ਹੋਣਗੇ। ਇਸ ਪਹਿਲ ਦਾ ਸਿਖਰਲਾ ਟੀਚਾ ਵਿਦਿਆਰਥੀਆਂ ਨੂੰ 21ਵੀਂ ਸਦੀ ਵਿੱਚ ਬੁਲੰਦੀਆਂ ਹਾਸਲ ਕਰਨ ਦੇ ਯੋਗ ਬਣਾਉਣ ਲਈ ਹੁਨਰ ਅਤੇ ਗਿਆਨ ਨਾਲ ਲੈਸ ਕਰਨਾ ਹੈ।
Advertisement
Advertisement