ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਰੂ ਤੇਗ ਬਹਾਦਰ ਦੀ ਸ਼ਤਾਬਦੀ ਨੂੰ ਸਮਰਪਿਤ ‘ਗੁਰੂ ਸੀਸ ਮਾਰਗ ਯਾਤਰਾ’ ਕਰਨ ਦਾ ਫ਼ੈਸਲਾ

ਪੋਸਟਰ ਰਿਲੀਜ਼; ਯਾਤਰਾ ਭਾਈ ਜੈਤਾ ਜੀ ਵੱਲੋਂ ਤੈਅ ਕੀਤੇ ਮਾਰਗਾਂ ਨੂੰ ਕਰਵਾਏਗੀ ਯਾਦ
‘ਗੁਰੂ ਸੀਸ ਮਾਰਗ ਯਾਤਰਾ’ ਦਾ ਪੋਸਟਰ ਰਿਲੀਜ਼ ਕਰਦੇ ਹੋਏ ਗਿਆਨੀ ਕੇਵਲ ਸਿੰਘ ਤੇ ਹੋਰ।
Advertisement

ਸਿੱਖ ਸੰਗਠਨਾਂ ਵੱਲੋਂ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਆਪੋ ਆਪਣੇ ਤਰੀਕੇ ਨਾਲ ਵੱਖ-ਵੱਖ ਤੌਰ ’ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ । ਇਸੇ ਤਹਿਤ ਕੁਝ ਸਿੱਖ ਜਥੇਬੰਦੀਆ ਨੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਇਤਿਹਾਸਕ ‘ਗੁਰੂ ਸੀਸ ਮਾਰਗ ਯਾਤਰਾ’ ਕੱਢਣ ਦਾ ਫੈਸਲਾ ਕੀਤਾ ਹੈ। ਸਿੱਖ ਜਥੇਬੰਦੀਆ ਵਿੱਚ ਸ਼ਾਮਲ ਅਕਾਲ ਪੁਰਖ ਕੀ ਫ਼ੌਜ ਅੰਮ੍ਰਿਤਸਰ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਅਤੇ ਗਿਆਨ ਪ੍ਰਗਾਸ ਟਰੱਸਟ ਲੁਧਿਆਣਾ ਵੱਲੋਂ ਇਹ ਇਤਿਹਾਸਕ ‘ਗੁਰੂ ਸੀਸ ਮਾਰਗ ਯਾਤਰਾ’ ਕੱਢਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਹ ਯਾਤਰਾ ਭਾਈ ਜੈਤਾ ਜੀ ਵੱਲੋਂ ਤੈਅ ਕੀਤੇ ਉਨ੍ਹਾਂ ਮਾਰਗਾਂ ਨੂੰ ਯਾਦ ਕਰਵਾਏਗੀ, ਜਿਨ੍ਹਾਂ ਰਾਹੀਂ ਉਹ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਦਿੱਲੀ ਦੇ ਚਾਂਦਨੀ ਚੌਕ ਤੋਂ ਆਨੰਦਪੁਰ ਸਾਹਿਬ ਤੱਕ ਬੇਮਿਸਾਲ ਬਹਾਦਰੀ ਨਾਲ ਲੈ ਕੇ ਆਏ ਸੀ। ਇਸ ਸਬੰਧ ਵਿੱਚ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ , ਜਸਵਿੰਦਰ ਸਿੰਘ ਐਡਵੋਕੇਟ, ਖੁਸ਼ਹਾਲ ਸਿੰਘ ਚੰਡੀਗੜ੍ਹ , ਸਲੋਚਨਬੀਰ ਸਿੰਘ ਲੁਧਿਆਣਾ, ਕੁਲਜੀਤ ਸਿੰਘ ਸਿੰਘ ਬ੍ਰਦਰਜ਼ ਆਦਿ ਨੇ ਦੱਸਿਆ ਕਿ ਗੁਰੂ ਸੀਸ ਮਾਰਗ ਯਾਤਰਾ 3 ਅਕਤੂਬਰ ਨੂੰ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਸ਼ੁਰੂ ਹੋ 5 ਅਕਤੂਬਰ ਨੂੰ ਗੁਰਦੁਆਰਾ ਸੀਸ ਗੰਜ ਆਨੰਦਪੁਰ ਸਾਹਿਬ ਵਿੱਚ ਸਮਾਪਤ ਹੋਵੇਗੀ। ਇਹ ਯਾਤਰਾ ਉਨ੍ਹਾਂ ਘੱਟ ਜਾਣੇ-ਪਛਾਣੇ ਸਿੱਖਾਂ ਨੂੰ ਵੀ ਸ਼ਰਧਾਂਜਲੀ ਭੇਟ ਕਰੇਗੀ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ। ਇਨ੍ਹਾਂ ਵਿੱਚ ਭਾਈ ਲੱਖੀ ਸ਼ਾਹ ਵਣਜਾਰਾ, ਭਾਈ ਨਾਨੂੰ, ਭਾਈ ਊਦਾ , ਭਾਈ ਆਗਿਆ ਰਾਮ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਦੇਵਾ ਰਾਮ ਅਤੇ ਭਾਈ ਰਾਮ ਦੇਵਾ ਆਦਿ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਵੱਖ-ਵੱਖ ਲਗਪਗ 350 ਜਨਤਕ ਥਾਵਾਂ ’ਤੇ ਗੁਰੂ ਸਾਹਿਬ ਦੇ ਜੀਵਨ ਅਤੇ ਸ਼ਹਾਦਤ ਨਾਲ ਸਬੰਧਤ ਪ੍ਰਦਰਸ਼ਨੀਆਂ ਵੀ ਲਾਈਆਂ ਜਾਣਗੀਆਂ ਅਤੇ ਇਹ ਬਹੁ ਭਾਸ਼ਾਵਾਂ ਵਿੱਚ ਹੋਣਗੀਆਂ। ਇਸ ਮੌਕੇ ਡਾ. ਭੁਪਿੰਦਰ ਸਿੰਘ, ਸਰਬਜੀਤ ਸਿੰਘ , ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ,ਰਾਜਵਿੰਦਰ ਸਿੰਘ ਰਾਹੀ, ਪ੍ਰੀਤਮ ਸਿੰਘ ਲੁਧਿਆਣਾ, ਮੇਜਰ ਸਿੰਘ ਲੁਧਿਆਣਾ , ਮਲਕੀਤ ਸਿੰਘ ਰਈਆ , ਜਤਿੰਦਰ ਸਿੰਘ ਖੰਡੂਰ ਸਾਹਿਬ ਤੇ ਹੋਰ ਹਾਜ਼ਰ ਸਨ।

Advertisement
Advertisement