ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਤਲੁਜ ਵਿਚ ਡੁੱਬਣ ਕਾਰਨ ਨੌਜਵਾਨ ਦੀ ਮੌਤ

ਪੱਤਰ ਪ੍ਰੇਰਕ ਫ਼ਾਜ਼ਿਲਕਾ, 17 ਜੁਲਾਈ ਜ਼ਿਲ੍ਹੇ ਦੇ ਹਲਕਾ ਜਲਾਲਾਬਾਦ ਅਧੀਨ ਆਉਂਦੀ ਢਾਣੀ ਨੱਥਾ ਸਿੰਘ ਵਿਚ ਇਕ ਨੌਜਵਾਨ ਦੀ ਸਤਲੁਜ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਬੱਬੂ ਸਿੰਘ ਪੁੱਤਰ ਜੈਲਾ ਸਿੰਘ ਵਾਸੀ ਪਿੰਡ ਢਾਣੀ ਨੱਥਾ ਸਿੰਘ ਦਰਿਆ ਦੇ...
Advertisement

ਪੱਤਰ ਪ੍ਰੇਰਕ

ਫ਼ਾਜ਼ਿਲਕਾ, 17 ਜੁਲਾਈ

Advertisement

ਜ਼ਿਲ੍ਹੇ ਦੇ ਹਲਕਾ ਜਲਾਲਾਬਾਦ ਅਧੀਨ ਆਉਂਦੀ ਢਾਣੀ ਨੱਥਾ ਸਿੰਘ ਵਿਚ ਇਕ ਨੌਜਵਾਨ ਦੀ ਸਤਲੁਜ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਬੱਬੂ ਸਿੰਘ ਪੁੱਤਰ ਜੈਲਾ ਸਿੰਘ ਵਾਸੀ ਪਿੰਡ ਢਾਣੀ ਨੱਥਾ ਸਿੰਘ ਦਰਿਆ ਦੇ ਕੰਢੇ ਬੈਠ ਕੇ ਬੇੜੀ ਦੀ ਉਡੀਕ ਕਰ ਰਿਹਾ ਸੀ ਕਿ ਪੈਰ ਤਿਲਕਣ ਕਾਰਨ ਉਹ ਦਰਿਆ ਵਿੱਚ ਡਿਗ ਗਿਆ ਤੇ ਡੁੱਬ ਗਿਆ। ਨੇੜੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਪਾਣੀ ’ਚੋਂ ਬਾਹਰ ਕੱਖ ਕੇ ਹਪਸਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਿਵਲ ਹਸਪਤਾਲ ਜਲਾਲਾਬਾਦ ’ਚ ਪਹੁੰਚੇ ਹਲਕੇ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਾਜ਼ਿਲਕਾ ਭੇਜ ਦਿੱਤਾ ਗਿਆ ਤੇ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Advertisement
Tags :
ਸਤਲੁਜਕਾਰਨਡੁੱਬਣਨੌਜਵਾਨ