ਅਮਰੀਕਾ ’ਚ ਪਲਾਹੀ ਦੇ ਨੌਜਵਾਨ ਦੀ ਮੌਤ
ਨੇੜਲੇ ਪਿੰਡ ਪਲਾਹੀ ਦੇ ਨੌਜਵਾਨ ਦੀ ਅਮਰੀਕਾ ’ਚ ਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਦੀਪ ਸਿੰਘ (40) ਪੁੱਤਰ ਅਮਰੀਕ ਸਿੰਘ ਵਜੋਂ ਹੋਈ ਹੈ, ਜਿਸ ਦੇ ਪਿੱਛੇ ਪਰਿਵਾਰ ’ਚ ਪਤਨੀ ਤੇ ਦੋ ਬੱਚੇ ਹਨ। ਜਾਣਕਾਰੀ...
Advertisement
ਨੇੜਲੇ ਪਿੰਡ ਪਲਾਹੀ ਦੇ ਨੌਜਵਾਨ ਦੀ ਅਮਰੀਕਾ ’ਚ ਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਦੀਪ ਸਿੰਘ (40) ਪੁੱਤਰ ਅਮਰੀਕ ਸਿੰਘ ਵਜੋਂ ਹੋਈ ਹੈ, ਜਿਸ ਦੇ ਪਿੱਛੇ ਪਰਿਵਾਰ ’ਚ ਪਤਨੀ ਤੇ ਦੋ ਬੱਚੇ ਹਨ। ਜਾਣਕਾਰੀ ਅਨੁਸਾਰ ਮਨਦੀਪ ਸਿੰਘ ਦੋ ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਉੱਥੇ ਟਰੱਕ ਚਲਾਉਂਦਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਦੀਪ ਕੰਮ ਤੋਂ ਵਾਪਸ ਘਰ ਜਾ ਰਿਹਾ ਸੀ ਪਰ ਕਥਿਤ ਤੌਰ ’ਤੇ ਕਿਸੇ ਵਾਹਨ ਦੀ ਲਪੇਟ ਆਉਣ ਕਾਰਨ ਉਸ ਦੀ ਮੌਤ ਹੋ ਗਈ ਪਰ ਉਸ ਦੀ ਪਛਾਣ ਨਾ ਹੋ ਸਕੀ। ਦੋ ਦਿਨ ਬੀਤਣ ਤੋਂ ਬਾਅਦ ਉਸ ਦੇ ਸਬੰਧੀਆਂ ਨੇ ਪੁਲੀਸ ਨੂੰ ਗੁੰਮਸ਼ੁਦਗੀ ਦੀ ਸ਼ਿਕਾਇਤ ਦਿੱਤੀ ਜਿਸ ਮਗਰੋਂ ਉਸ ਦੀ ਪਛਾਣ ਹੋਈ।
Advertisement
Advertisement