ਘਰ ਵਿੱਚ ਅੱਗ ਲੱਗਣ ਕਾਰਨ ਮੌਤ
ਇਥੇ ਘਰ ਵਿੱਚ ਅੱਗ ਲੱਗਣ ਕਾਰਨ 52 ਸਾਲਾ ਕਿਰਨ ਆਹੂਜਾ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਕਿਰਨ ਕਾਸਮੈਟਿਕ ਸਾਮਾਨ ਦਾ ਵਪਾਰੀ ਸੀ। ਜਾਂਚ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਅੱਗ ਦਾ ਕਾਰਨ...
Advertisement
ਇਥੇ ਘਰ ਵਿੱਚ ਅੱਗ ਲੱਗਣ ਕਾਰਨ 52 ਸਾਲਾ ਕਿਰਨ ਆਹੂਜਾ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਕਿਰਨ ਕਾਸਮੈਟਿਕ ਸਾਮਾਨ ਦਾ ਵਪਾਰੀ ਸੀ। ਜਾਂਚ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਅੱਗ ਦਾ ਕਾਰਨ ਸ਼ਾਟ ਸਰਕਟ ਹੋ ਸਕਦਾ ਹੈ। ਪਰਿਵਾਰਕ ਮੈਂਬਰ ਘਟਨਾ ਬਾਰੇ ਚੁੱਪ ਹਨ। ਪੁਲੀਸ ਅਨੁਸਾਰ ਘਰ ਦੇ ਉੱਪਰਲੇ ਹਿੱਸੇ ਵਿੱਚ ਅਚਾਨਕ ਅੱਗ ਭੜਕ ਗਈ, ਜਿਥੇ ਨੂੰ ਕਾਸਮੈਟਿਕ ਸਾਮਾਨ ਦਾ ਗੁਦਾਮ ਬਣਾਇਆ ਹੋਇਆ ਸੀ। ਕਿਰਨ ਆਹੂਜਾ ਅੱਗ ਲੱਗਣ ਸਮੇਂ ਸਾਮਾਨ ਬਚਾਉਣ ਅਤੇ ਅੱਗ ਬੁਝਾਉਣ ਲਈ ਕਮਰੇ ਵਿੱਚ ਦਾਖ਼ਲ ਹੋਇਆ ਸੀ ਪਰ ਬੇਹੋਸ਼ ਹੋਣ ਕਾਰਨ ਬਾਹਰ ਨਾ ਨਿਕਲ ਸਕਿਆ। ਥੋੜ੍ਹੀ ਦੇਰ ਵਿੱਚ ਪੂਰਾ ਕਮਰਾ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਉਹ ਬੁਰੀ ਤਰ੍ਹਾਂ ਝੁਲਸ ਗਿਆ ਤੇ ਉਸ ਦੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
Advertisement
Advertisement
