ਯੂਪੀਐੱਸ ਦੀ ਚੋਣ ਲਈ ਸਮਾਂ-ਸੀਮਾ ਤਿੰਨ ਮਹੀਨੇ ਲਈ ਵਧਾਈ
ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ ਅੱਜ ਯੂਨੀਫਾਈਡ ਪੈਨਸ਼ਨ ਯੋਜਨਾ (ਯੂਪੀਐੱਸ) ਤਹਿਤ ਸਰਕਾਰੀ ਕਰਮਚਾਰੀਆਂ ਲਈ ਬਦਲ ਚੁਣਨ ਲਈ ਸਮਾਂ-ਸੀਮਾ ਤਿੰਨ ਮਹੀਨੇ ਵਧਾ ਕੇ 30 ਸਤੰਬਰ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਮੌਜੂਦਾ ਸਰਕਾਰੀ ਕਰਮਚਾਰੀਆਂ, ਸੇਵਾਮੁਕਤ ਕਰਮਚਾਰੀਆਂ ਤੇ ਮ੍ਰਿਤਕ ਸੇਵਾਮੁਕਤ ਕਰਮਚਾਰੀਆਂ ਦੇ...
Advertisement
ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ ਅੱਜ ਯੂਨੀਫਾਈਡ ਪੈਨਸ਼ਨ ਯੋਜਨਾ (ਯੂਪੀਐੱਸ) ਤਹਿਤ ਸਰਕਾਰੀ ਕਰਮਚਾਰੀਆਂ ਲਈ ਬਦਲ ਚੁਣਨ ਲਈ ਸਮਾਂ-ਸੀਮਾ ਤਿੰਨ ਮਹੀਨੇ ਵਧਾ ਕੇ 30 ਸਤੰਬਰ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਮੌਜੂਦਾ ਸਰਕਾਰੀ ਕਰਮਚਾਰੀਆਂ, ਸੇਵਾਮੁਕਤ ਕਰਮਚਾਰੀਆਂ ਤੇ ਮ੍ਰਿਤਕ ਸੇਵਾਮੁਕਤ ਕਰਮਚਾਰੀਆਂ ਦੇ ਜੀਵਨ ਸਾਥੀਆਂ ਸਮੇਤ ਯੋਗ ਕਰਮਚਾਰੀਆਂ ਨੇ 30 ਜੂਨ ਤੱਕ ਆਪਣਾ ਬਦਲ ਚੁਣਨਾ ਸੀ। ਵਿੱਤ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਵੱਖ ਵੱਖ ਧਿਰਾਂ ਨੇ ਇਸ ਦੀ ਸਮਾਂ ਸੀਮਾ ਅੱਗੇ ਵਧਾਉਣ ਦੀ ਮੰਗ ਕੀਤੀ ਸੀ। ਇਸ ਨੂੰ ਧਿਆਨ ’ਚ ਰੱਖਦਿਆਂ ਕੇਂਦਰ ਨੇ ਯੂਪੀਐੱਸ ਲਈ ਬਦਲ ਚੁਣਨ ਦੀ ਆਖਰੀ ਤਰੀਕ ਤਿੰਨ ਮਹੀਨੇ ਵਧਾ ਕੇ 30 ਸਤੰਬਰ 2025 ਕਰਨ ਦਾ ਫ਼ੈਸਲਾ ਕੀਤਾ ਹੈ। ਯੂਪੀਐੱਸ ਕੇਂਦਰ ਸਰਕਾਰ ਦੇ ਉਨ੍ਹਾਂ ਕਰਮਚਾਰੀਆਂ ’ਤੇ ਲਾਗੂ ਹੁੰਦੀ ਹੈ ਜੋ ਕੌਮੀ ਪੈਨਸ਼ਨ ਪ੍ਰਣਾਲੀ ਦੇ ਘੇਰੇ ’ਚ ਆਉਂਦੇ ਹਨ ਅਤੇ ਇੱਕ ਜਨਵਰੀ 2004 ਨੂੰ ਲਾਗੂ ਹੋਈ ਐੱਨਪੀਐੱਸ ਤਹਿਤ ਇਸ ਬਦਲ ਨੂੰ ਚੁਣਦੇ ਹਨ। -ਪੀਟੀਆਈ
Advertisement
Advertisement