ਪੰਜਾਬ ’ਚ 22 ਆਈਏਐੱਸ ਅਧਿਕਾਰੀਆਂ ਦੇ ਤਬਾਦਲੇ
ਬਠਿੰਡਾ, ਮਾਨਸਾ ਤੇ ਸੰਗਰੂਰ ਨੂੰ ਨਵੇਂ ਡੀਸੀ ਮਿਲੇ; ਅੱਠ ਪੀਸੀਐੱਸ ਅਤੇ ਇੱਕ ਆਈਐੱਫਐੱਸ ਅਧਿਕਾਰੀ ਦਾ ਤਬਾਦਲਾ
Advertisement
ਪੰਜਾਬ ਸਰਕਾਰ ਨੇ ਸੂਬੇ ਵਿੱਚ 22 ਆਈਏਐੱਸ, ਅੱਠ ਪੀਸੀਐੱਸ ਅਤੇ ਇੱਕ ਆਈਐੱਫਐੱਸ ਅਧਿਕਾਰੀ ਦਾ ਤਬਾਦਲਾ ਕੀਤਾ ਹੈ।
ਮਾਨਸਾ ਦੀ ਨਵੀਂ ਡਿਪਟੀ ਕਮਿਸ਼ਨਰ ਨਵਜੋਤ ਕੌਰ
ਪੰਜਾਬ ਸਰਕਾਰ ਨੇ ਮਾਲਵਾ ਪੱਟੀ ਦੇ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲ ਦਿੱਤੇ ਹਨ। ਅੱਜ ਦੇਰ ਸ਼ਾਮ ਪੰਜਾਬ ਸਰਕਾਰ ਨੇ ਆਦੇਸ਼ ਕਰਕੇ ਬਠਿੰਡਾ ਵਿੱਚ ਰਾਕੇਸ਼ ਧੀਮਾਨ, ਸੰਗਰੂਰ ਦੇ ਰਾਹੁਲ ਛਾਵਾ ਅਤੇ ਮਾਨਸਾ ਵਿੱਚ ਨਵਜੋਤ ਕੌਰ ਨੂੰ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ। ਨਵਜੋਤ ਕੌਰ ਇਸ ਤੋਂ ਪਹਿਲਾਂ ਵਧੀਕ ਸਕੱਤਰ ਪ੍ਰਸੋਨਲ ਵਿਭਾਗ ਤੇ ਵਾਧੂ ਚਾਰਜ ਡਾਇਰੈਕਟਰ ਆਬਾਦਕਾਰੀ ਸਨ।
Advertisement
ਮਾਨਸਾ ਦੇ ਡੀਸੀ ਕੁਲਵੰਤ ਸਿੰਘ ਨੂੰ ਬਦਲ ਕੇ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ (ਗੁਰਪ੍ਰੀਤ ਸਿੰਘ ਖਹਿਰਾ ਆਈਏਐੱਸ ਦੀ ਥਾਂ ’ਤੇ) ਲਗਾਇਆ ਗਿਆ ਹੈ।
Advertisement