ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Dallewal ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲੁਧਿਆਣਾ ਡੀਐੱਮਸੀ ਤਬਦੀਲ!

ਕਿਸਾਨ ਆਗੂ ਨੂੰ ਦੇਰ ਰਾਤ ਪੌਣੇ 12 ਵਜੇ ਕਮਾਂਡੋ ਟਰੇਨਿੰਗ ਸੈਂਟਰ ਤੋਂ ਸ਼ਿਫਟ ਕੀਤਾ
Advertisement

ਸਰਬਜੀਤ ਸਿੰਘ ਭੰਗੂ

ਪਟਿਆਲਾ, 19 ਮਾਰਚ

Advertisement

ਪੁਲੀਸ ਵੱਲੋਂ ਹਿਰਾਸਤ ਵਿਚ ਲਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਬਹਾਦਰਗੜ੍ਹ ਦੇ ਕਮਾਂਡੋ ਟਰੇਨਿੰਗ ਸੈਂਟਰ ਤੋਂ ਕਿਤੇ ਹੋਰ ਸ਼ਿਫਟ ਕਰ ਦਿੱਤਾ ਗਿਆ ਹੈ l ਕਾਬਿਲੇਗੌਰ ਹੈ ਕਿ ਪਹਿਲਾਂ ਦਾਅਵਾ ਕੀਤਾ ਗਿਆ ਸੀ ਕਿ ਡੱਲੇਵਾਲ ਨੂੰ ਇਸ ਸੈਂਟਰ ਵਿਚ ਹੋਰਨਾਂ ਕਿਸਾਨ ਆਗੂਆਂ ਨਾਲ ਨਹੀਂ ਬਲਕਿ ਕਿਤੇ ਹੋਰ ਰੱਖਿਆ ਗਿਆ ਹੈ।

ਡੱਲੋਵਾਲ ਨੂੰ ਲੈ ਕੇ ਗਈ ਪੁਲੀਸ ਟੀਮ ਦੀ ਅਗਵਾਈ ਪਟਿਆਲਾ ਦੇ ਡੀਐੱਸਪੀ (ਹੈਡ ਕੁਆਰਟਰ) ਹਤਵੰਤ ਕੌਰ ਅਤੇ ਡੀਐਸਪੀ ਅਛਰੂ ਰਾਮ ਕਰ ਰਹੇ ਸਨ। ਉਨ੍ਹਾ ਨੂੰ ਇੱਥੋਂ ਕਰੀਬ ਪੌਣੇ 12 ਵਜੇ ਲਿਜਾਇਆ ਗਿਆ। ਭਾਵੇਂ ਅਧਿਕਾਰਤ ਤੌਰ 'ਤੇ ਸਪਸ਼ਟ ਨਹੀਂ ਹੋਇਆ ਪਰ ਪਤਾ ਲੱਗਾ ਹੈ ਕਿ ਡੱਲੇਵਾਲ ਨੂੰ ਡੀਐੱਮਸੀ ਲੁਧਿਆਣਾ ਲਿਜਾਇਆ ਗਿਆ ਹੈ।

Advertisement
Tags :
'Jagjeet Singh Dallewal