ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Dallewal ਡੱਲੇਵਾਲ ਨੂੰ ਮਿਲਦੀ ਮੈਡੀਕਲ ਏਡ ਰੁਕੀ, ਡਰਿੱਪ ਲਾਉਣ ਲਈ ਡਾਕਟਰਾਂ ਨੂੰ ਨਹੀਂ ਲੱਭ ਰਹੀ ਨਾੜ

ਐੱਸਕੇਐੱਮ (ਗੈਰਸਿਆਸੀ) ਤੇ ਕੇਐੱਮਐੱਮ ਵੱਲੋਂ ਕਿਸਾਨ ਮਹਾਂਪੰਚਾਇਤਾਂ ਲਈ ਤਿਆਰੀਆਂ ਜਾਰੀ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਫਾਈਲ ਫੋਟੋ।
Advertisement

ਚੰਡੀਗੜ੍ਹ, 9 ਫਰਵਰੀ

ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ (ਕੇਐੱਮਐੱਮ) ਨੇ ਅੱਜ ਦਾਅਵਾ ਕੀਤਾ ਕਿ ਭੁੱਖ ਹੜਤਾਲ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਦੀ ਮੈਡੀਕਲ ਸਹਾਇਤਾ ਪਿਛਲੇ ਛੇ ਦਿਨਾਂ ਤੋਂ ਬੰਦ ਹੈ ਕਿਉਂਕਿ ਡਾਕਟਰਾਂ ਨੂੰ ਡੱਲੇਵਾਲ ਦੇ ਹੱਥਾਂ-ਪੈਰਾਂ ਦੀ ਨਾੜ ਨਹੀਂ ਲੱਭ ਰਹੀ, ਜਿਸ ਰਾਹੀਂ ਮੈਡੀਕਲ ਏਡ ਦਿੱਤੀ ਜਾਣੀ ਹੈ।

Advertisement

ਦੋਵਾਂ ਕਿਸਾਨ ਜਥੇਬੰਦੀਆਂ ਨੇ ਇਕ ਸਾਂਝੇ ਬਿਆਨ ਵਿਚ ਕਿਹਾ, ‘‘ਡੱਲੇਵਾਲ ਨੂੰ ਮੈਡੀਕਲ ਏਡ ਪਿਛਲੇ ਛੇ ਦਿਨਾਂ ਤੋਂ ਬੰਦ ਪਈ ਹੈ ਕਿਉਂਕਿ ਨਾੜਾਂ ਬਲੌਕ ਹਨ ਤੇ ਡਾਕਟਰਾਂ ਨੂੰ ਡਰਿੱਪ ਲਾਉਣ ਲਈ ਉਨ੍ਹਾਂ ਦੀਆਂ ਨਾੜਾਂ ਨਹੀਂ ਲੱਭ ਰਹੀਆਂ ਹਨ। ਐੱਸਕੇਐੱਮ (ਗੈਰਸਿਆਸੀ) ਦੇ ਕਨਵੀਨਰ ਡੱਲੇਵਾਲ ਫਸਲਾਂ ਦੀ ਐੱਮਐੱਸਪੀ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ ਸਣੇ ਹੋਰਨਾਂ ਮੰਗਾਂ ਨੂੰ ਲੈ ਕੇ ਪਿਛਲੇ ਸਾਲ 26 ਨਵੰਬਰ ਤੋਂ ਮਰਨ ਵਰਤ ’ਤੇ ਬੈਠੇ ਹਨ।

ਕੇਂਦਰ ਦੇ ਸੰਯੁਕਤ ਸਕੱਤਰ (ਖੇਤੀਬਾੜੀ) ਪ੍ਰਿਯਾ ਰੰਜਨ ਵੱਲੋਂ 18 ਜਨਵਰੀ ਨੂੰ ਐੱਸਕੇਐੱਮ (ਗ਼ੈਰਸਿਆਸੀ) ਤੇ ਕੇਐੱਮਐੱਮ ਨੂੰ ਕਿਸਾਨੀ ਮੰਗਾਂ ’ਤੇ ਚਰਚਾ ਲਈ 14 ਫਰਵਰੀ ਨੂੰ ਚੰਡੀਗੜ੍ਹ ਵਿਚ ਗੱਲਬਾਤ ਦਾ ਸੱਦਾ ਦਿੱਤੇ ਜਾਣ ਮਗਰੋਂ ਡੱਲੇਵਾਲ ਮੈਡੀਕਲ ਸਹਾਇਤਾ ਲੈਣ ਲਈ ਰਾਜ਼ੀ ਹੋ ਗਏ ਸਨ। ਡੱਲੇਵਾਲ ਨੇ ਆਪਣੀ ਭੁੱਖ ਹੜਤਾਲ ਨਹੀਂ ਛੱਡੀ ਤੇ ਉਨ੍ਹਾਂ ਨੂੰ ਡਰਿੱਪ ਲਗਾ ਕੇ ਮੈਡੀਕਲ ਏਡ ਦਿੱਤੀ ਜਾ ਰਹੀ ਸੀ। ਖਨੌਰੀ ਬਾਰਡਰ ਉੱਤੇ ਡੱਲੇਵਾਲ ਦੀ ਭੁੱਖ ਹੜਤਾਲ ਵਾਲੀ ਥਾਂ ਸਰਕਾਰੀ ਡਾਕਟਰ ਦੀ ਟੀਮ ਪੱਕੇ ਤੌਰ ’ਤੇ ਤਾਇਨਾਤ ਹੈ।

ਇਸ ਦੌਰਾਨ ਐੱਸਕੇਐੱਮ (ਗੈਰਸਿਆਸੀ) ਤੇ ਕੇਐੱਮਐੱਮ ਵੱਲੋਂ ਧਰਨੇ ਨੂੰ ਇਕ ਸਾਲ ਪੂਰਾ ਹੋਣ ਮੌਕੇ ਰਾਜਸਥਾਨ ਦੇ ਰਤਨਪੁਰਾ ਵਿਚ 11 ਫਰਵਰੀ, ਖਨੌਰੀ ਬਾਰਡਰ ਉੱਤੇ 12 ਫਰਵਰੀ ਤੇ ਸ਼ੰਭੂ ਬਾਰਡਰ ’ਤੇ 13 ਫਰਵਰੀ ਨੂੰ ‘ਕਿਸਾਨ ਮਹਾਂਪੰਚਾਇਤਾਂ’ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਦੋਵਾਂ ਕਿਸਾਨ ਜਥੇਬੰਦੀਆਂ ਦੇ ਬੈਨਰ ਹੇਠ ਕਿਸਾਨ ਪਿਛਲੇ ਸਾਲ 13 ਫਰਵਰੀ ਤੋਂ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਧਰਨਾ ਲਾਈ ਬੈਠੇ ਹਨ।  -ਪੀਟੀਆਈ

Advertisement
Show comments