ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਤੇ ਲਵਿਸ਼ ਵਿਆਹ ਬੰਧਨ ’ਚ ਬੱਝੇ

ਮੈਚ ਦੇ ਰੁਝੇਵੇਂ ਕਾਰਨ ਵਿਆਹ ’ਚ ਗ਼ੈਰ-ਹਾਜ਼ਰ ਰਿਹਾ ਅਭਿਸ਼ੇਕ; ਮੁੱਖ ਮੰਤਰੀ, ਨਵਜੋਤ ਸਿੰਘ ਸਿੱਧੂ, ਗੁਰਜੀਤ ਅੌਜਲਾ ਨੇ ਨਵ-ਵਿਆਹੀ ਜੋਡ਼ੀ ਨੂੰ ਦਿੱਤਾ ਆਸ਼ੀਰਵਾਦ
ਅੰਮ੍ਰਿਤਸਰ ਵਿੱਚ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੰਦੇ ਹੋਏ ਗੁਰਜੀਤ ਔਜਲਾ, ਨਵਜੋਤ ਸਿੱਧੂ ਤੇ ਹੋਰ। -ਫੋਟੋ: ਵਿਸ਼ਾਲ ਕੁਮਾਰ
Advertisement

ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਅੱਜ ਲੁਧਿਆਣਾ ਦੇ ਕਾਰੋਬਾਰੀ ਲਵਿਸ਼ ਓਬਰਾਏ ਨਾਲ ਅੰਮ੍ਰਿਤਸਰ ਵਿੱਚ ਵਿਆਹ ਬੰਧਨ ਵਿਚ ਬੱਝ ਗਏ। ਵਿਆਹ ਸਮਾਗਮ ਵਿੱਚ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਵਾਸਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਣੇ ‘ਆਪ’ ਦੇ ਹੋਰ ਆਗੂ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਕ੍ਰਿਕਟਰ ਤੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਤੇ ਹੋਰ ਕਾਂਗਰਸੀ ਆਗੂ ਵੀ ਪੁੱਜੇ ਹੋਏ ਸਨ।

ਇਸ ਦੌਰਾਨ ਕ੍ਰਿਕਟਰ ਅਭਿਸ਼ੇਕ ਸ਼ਰਮਾ ਅੱਜ ਇੱਥੇ ਵਿਆਹ ਸਮਾਗਮ ਵਿੱਚ ਸ਼ਾਮਲ ਨਹੀਂ ਸਨ। ਉਹ ਕੁਝ ਦਿਨ ਪਹਿਲਾਂ ਲੁਧਿਆਣਾ ਵਿੱਚ ਹੋਏ ਸ਼ਗਨ ਸਮਾਗਮ ਵਿੱਚ ਸ਼ਾਮਲ ਹੋਏ ਸਨ ਪਰ ਆਪਣੇ ਖੇਡ ਰੁਝੇਵਿਆਂ ਕਾਰਨ ਅੱਜ ਗ਼ੈਰ-ਹਾਜ਼ਰ ਰਹੇ। ਲੁਧਿਆਣਾ ਤੋਂ ਬਰਾਤ ਦੇ ਇੱਥੇ ਪੁੱਜਣ ਉਪਰੰਤ ਵੇਰਕਾ ਨੇੜੇ ਗੁਰਦੁਆਰੇ ਵਿੱਚ ਜੋੜੇ ਦੀਆਂ ਲਾਵਾਂ ਕਰਵਾਈਆਂ ਗਈਆਂ। ਉਪਰੰਤ ਦੋਵੇਂ ਪਰਿਵਾਰ ਵਿਆਹ ਲਈ ਨਿਰਧਾਰਤ ਰਿਜ਼ੌਰਟ ਵਿੱਚ ਪੁੱਜੇ ਜਿੱਥੇ ਧੂਮ-ਧੜੱਕੇ ਨਾਲ ਨਵ-ਵਿਆਹੇ ਜੋੜੇ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ‘ਆਪ’ ਦੇ ਹੋਰ ਆਗੂ ਵੀ ਵਿਆਹ ਸਮਾਗਮ ਵਿੱਚ ਪੁੱਜੇ। ਉਨ੍ਹਾਂ ਕੋਮਲ ਸ਼ਰਮਾ ਦੇ ਪਿਤਾ ਰਾਜਕੁਮਾਰ ਸ਼ਰਮਾ ਨੂੰ ਧੀ ਦੇ ਵਿਆਹ ਦੀ ਵਧਾਈ ਦਿੱਤੀ। ਉਨ੍ਹਾਂ ਨੇ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ। ਇਸ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਰਾਜਕੁਮਾਰ ਵੇਰਕਾ, ਸੁਨੀਲ ਦੱਤੀ, ਜੋਗਿੰਦਰ ਪਾਲ ਢੀਂਗਰਾ, ਅਨਿਲ ਜੋਸ਼ੀ ਤੇ ਹੋਰ ਕਈ ਪਤਵੰਤੇ ਸ਼ਾਮਲ ਸਨ।

Advertisement

ਕੋਮਲ ਨੇ ਵੀਡੀਓ ਕਾਲ ’ਤੇ ਭਰਾ ਨਾਲ ਗੱਲ ਕੀਤੀ

ਕੋਮਲ ਸ਼ਰਮਾ ਨੇ ਅੱਜ ਵੀਡੀਓ ਕਾਲ ਰਾਹੀਂ ਆਪਣੇ ਭਰਾ ਨਾਲ ਗੱਲ ਕੀਤੀ ਅਤੇ ਉਸ ਦੇ ਮੈਚ ਜਿੱਤਣ ਲਈ ਦੁਆ ਕੀਤੀ। ਕੋਮਲ ਨੇ ਕਿਹਾ ਕਿ ਉਸ ਦਾ ਭਰਾ ਸਾਰੇ ਪ੍ਰੋਗਰਾਮਾਂ ਵਿੱਚ ਰਹਿ ਕੇ ਆਪਣਾ ਫ਼ਰਜ਼ ਨਿਭਾਉਂਦਾ ਰਿਹਾ ਹੈ ਅਤੇ ਅੱਜ ਦੇਸ਼ ਪ੍ਰਤੀ ਆਪਣਾ ਫ਼ਰਜ਼ ਨਿਭਾਅ ਰਿਹਾ ਹੈ।

ਪਰਿਵਾਰਾਂ ਦੀ ਸਹਿਮਤੀ ਨਾਲ ਹੋਇਆ ਦੋਵਾਂ ਦਾ ਪ੍ਰੇਮ ਵਿਆਹ

ਲੁਧਿਆਣਾ ਦੇ ਲਵਿਸ਼ ਓਬਰਾਏ ਤੇ ਕੋਮਲ ਸ਼ਰਮਾ ਦਾ ਵਿਆਹ ਲਵ-ਕਮ ਅਰੇਂਜ ਹੈ। ਦੋਵੇਂ ਜਣੇ ਚਾਰ ਸਾਲ ਪਹਿਲਾਂ ਅੰਮ੍ਰਿਤਸਰ ਵਿੱਚ ਵਿਆਹ ਸਮਾਗਮ ਦੌਰਾਨ ਮਿਲੇ ਸਨ ਜਿਥੇ ਦੋਵਾਂ ਵਿੱਚ ਦੋਸਤੀ ਹੋ ਗਈ ਸੀ। ਉਸ ਤੋਂ ਬਾਅਦ ਦੋਵਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਦੋਵਾਂ ਨੇ ਆਪਣੇ ਵਿਆਹ ਲਈ ਪਰਿਵਾਰਾਂ ਨੂੰ ਮਨਾਇਆ।

Advertisement
Show comments