ਪੁਣਛ ’ਚ ਸ਼ਹੀਦ ਜਵਾਨ ਦਾ ਸਸਕਾਰ
ਜੰਮੂ ਕਸ਼ਮੀਰ ਦੇ ਪੁਣਛ ਵਿੱਚ ਬੀਤੇ ਦਿਨੀਂ ਡਿਊਟੀ ਦੌਰਾਨ ਸ਼ਹੀਦ ਹੋਏ ਜੀਂਦ ਜ਼ਿਲ੍ਹੇ ਦੇ ਪਿੰਡ ਜਾਜਨਵਾਲਾ ਦੇ ਨਾਇਕ ਅਮਰਜੀਤ ਨੈਨ ਦੀ ਦੇਹ ਜੱਦੀ ਪਿੰਡ ਜਾਜਨਵਾਲਾ ਲਿਆਂਦੀ ਗਈ, ਜਿੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਸਸਕਾਰ ਕੀਤਾ ਗਿਆ। 11 ਮਾਰਚ 1996...
Advertisement
ਜੰਮੂ ਕਸ਼ਮੀਰ ਦੇ ਪੁਣਛ ਵਿੱਚ ਬੀਤੇ ਦਿਨੀਂ ਡਿਊਟੀ ਦੌਰਾਨ ਸ਼ਹੀਦ ਹੋਏ ਜੀਂਦ ਜ਼ਿਲ੍ਹੇ ਦੇ ਪਿੰਡ ਜਾਜਨਵਾਲਾ ਦੇ ਨਾਇਕ ਅਮਰਜੀਤ ਨੈਨ ਦੀ ਦੇਹ ਜੱਦੀ ਪਿੰਡ ਜਾਜਨਵਾਲਾ ਲਿਆਂਦੀ ਗਈ, ਜਿੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਸਸਕਾਰ ਕੀਤਾ ਗਿਆ। 11 ਮਾਰਚ 1996 ਨੂੰ ਜਨਮੇ ਅਮਰਜੀਤ ਨੈਨ ਨੇ 12ਵੀਂ ਤੋਂ ਬਾਅਦ ਆਈ ਟੀ ਆਈ ਕੀਤੀ ਅਤੇ ਸਾਲ 2015 ਵਿੱਚ ਫ਼ੌਜ ਵਿੱਚ ਭਰਤੀ ਹੋਇਆ। ਉਹ 7 ਜਾਟ ਰੈਜੀਮੈਂਟ ਵਿੱਚ ਸਾਲ ਤੋਂ ਜੰਮੂ-ਕਸ਼ਮੀਰ ਦੇ ਪੁਣਛ ਇਲਾਕੇ ਵਿੱਚ ਤਾਇਨਾਤ ਸੀ। ਫ਼ੌਜ ਵੱਲੋਂ ਪਰਿਵਾਰ ਨੂੰ ਦਿੱਤੀ ਸੂਚਨਾ ਮੁਤਾਬਕ ਜਦੋਂ ਅਮਰਜੀਤ ਆਪਣੀ ਸਰਵਿਸ ਰਾਈਫਲ ਦੀ ਸਫਾਈ ਕਰ ਰਿਹਾ ਸੀ ਤਾਂ ਅਚਾਨਕ ਗੋਲੀ ਚੱਲਣ ਕਾਰਨ ਉਸ ਦੀ ਮੌਤ ਹੋ ਗਈ। ਅਮਰਜੀਤ ਦਾ ਵਿਆਹ ਦੋ ਸਾਲ ਪਹਿਲਾਂ ਹਿਸਾਰ ਜ਼ਿਲ੍ਹੇ ਦੀ ਰਹਿਣ ਵਾਲੀ ਪ੍ਰਿਯੰਕਾ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ 7 ਮਹੀਨੇ ਦੀ ਬੇਟੀ ਹੈ।
Advertisement
Advertisement
