ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰੇਮ-ਵਿਆਹ ਕਰਵਾਉਣ ਵਾਲੇ ਜੋੜੇ ਨੂੰ ਛੱਡਣਾ ਪਵੇਗਾ ਪਿੰਡ ਕੋਟਸ਼ਮੀਰ

ਪਿੰਡ ਵਾਸੀਆਂ ਵੱਲੋਂ ਮਤਾ ਪਾਸ; ਮਤੇ ਦੀ ਵੀਡੀਓ ਵਾਇਰਲ
ਵਾਇਰਲ ਵੀਡੀਓ ’ਚ ਇਕੱਠੇ ਹੋਏ ਪਿੰਡ ਕੋਟਸ਼ਮੀਰ ਦੇ ਵਾਸੀ।
Advertisement

ਸ਼ਗਨ ਕਟਾਰੀਆ

ਪ੍ਰੇਮ-ਵਿਆਹ ਕਰਾਉਣ ਵਾਲੇ ਜੋੜੇ ਨੂੰ ਹੁਣ ਆਪਣੇ ਪਰਿਵਾਰਾਂ ਸਣੇ ਪਿੰਡ ਛੱਡ ਕੇ ਕਿਤੇ ਹੋਰ ਜਾਣਾ ਪਵੇਗਾ। ਇਹ ਕਥਿਤ ਮਤਾ ਪਿੰਡ ਕੋਟਸ਼ਮੀਰ ਵਾਸੀਆਂ ਵੱਲੋਂ ਪਾਸ ਕੀਤਾ ਦੱਸਿਆ ਜਾ ਰਿਹਾ ਹੈ ਅਤੇ ਇਸ ਬਾਰੇ ਵੀਡੀਓ ’ਤੇ ਵਾਇਰਲ ਹੋ ਰਹੀ ਹੈ। ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਇਸ ਕਥਿਤ ਮਤੇ ’ਤੇ ਪ੍ਰਵਾਨਗੀ ਦੀ ਮੋਹਰ ਲਾਈ ਹੈ ਕਿ ਭਵਿੱਖ ਵਿੱਚ ਪਿੰਡ ਦਾ ਕੋਈ ਵੀ ਮੁੰਡਾ-ਕੁੜੀ ਜੇ ਮਨਮਰਜ਼ੀ ਨਾਲ ਆਪਸ ਵਿੱਚ ਵਿਆਹ ਕਰਵਾਏਗਾ ਤਾਂ ਉਨ੍ਹਾਂ ’ਤੇ ਇਹ ਫੈਸਲਾ ਲਾਗੂ ਹੋਵੇਗਾ। ਇਸ ਫੈਸਲੇ ਦੇ ਜਨਤਕ ਹੁੰਦਿਆਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਇਸ ਦੀ ਕਾਫ਼ੀ ਚਰਚਾ ਹੈ। ਕੋਈ ਇਸ ਨੂੰ ‘ਤੁਗ਼ਲਕੀ ਫ਼ਰਮਾਨ’ ਆਖ ਕੇ ਆਲੋਚਨਾ ਕਰ ਰਿਹਾ ਹੈ ਅਤੇ ਕੋਈ ਇਸ ਨੂੰ ‘ਦਰੁਸਤ ਨਿਰਣਾ’ ਕਹਿ ਕੇ ਤਾਰੀਫ਼ ਕਰ ਰਿਹਾ ਹੈ। ਕਿਸੇ ਦਾ ਤਰਕ ਹੈ ਕਿ ਜਦੋਂ ਦੇਸ਼ ਦਾ ਕਾਨੂੰਨ ਲਵ ਮੈਰਿਜ ਨੂੰ ਕਾਨੂੰਨੀ ਮਾਨਤਾ ਦਿੰਦਾ ਹੈ, ਤਾਂ ਇਹ ਫੈਸਲਾ ਕਾਨੂੰਨ ਤੋਂ ਉੱਪਰ ਹੋ ਕੇ ਕਿਉਂ ਲਿਆ ਗਿਆ। ਕੁਝ ਕੁ ਦਾ ਕਹਿਣਾ ਹੈ ਕਿ ਮੁਹੱਬਤੀ ਵਿਆਹ ਦਾ ਫੈਸਲਾ ਆਮ ਤੌਰ ’ਤੇ ਲੜਕੇ-ਲੜਕੀ ਦਾ ਨਿੱਜੀ ਹੁੰਦਾ ਹੈ, ਦੋਵਾਂ ਦੇ ਪਰਿਵਾਰਾਂ ਨੂੰ ਕਿਸ ਕਸੂਰ ਦੀ ਸਜ਼ਾ ਦਿੱਤੀ ਗਈ ਹੈ। ਕੋਈ ਇਸ ਦੀ ਵਕਾਲਤ ਕਰ ਰਿਹਾ ਹੈ ਕਿ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲੈਣ ਦਾ ਅਧਿਕਾਰ ਹੈ, ਇਸ ਲਈ ਕਿਸੇ ਦੀ ਜ਼ਿੰਦਗੀ ਵਿੱਚ ਦਖ਼ਲ ਦੇਣਾ ਠੀਕ ਨਹੀਂ।

Advertisement

Advertisement
Show comments