ਕਮੇਟੀਆਂ ਦੇ ਪੈਸੇ ਲੈ ਕੇ ਭੱਜਿਆ ਜੋੜਾ ਕਾਬੂ
ਇਥੋਂ ਕਮੇਟੀਆਂ ਦੀ ਮੋਟੀ ਰਕਮ ਨਾਲ ਰਫੂਚੱਕਰ ਹੋਏ ਜੋੜੇ ਨੂੰ ਸ਼ੇਰਪੁਰ ਪੁਲੀਸ ਨੇ ਤਕਰੀਬਨ 14 ਮਹੀਨਿਆਂ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁੱਖ ਮੁਲਜ਼ਮ ਰਮਨਦੀਪ ਸਿੰਘ ਨੂੰ ਅਦਾਲਤ ਨੇ 27 ਤੱਕ ਪੁਲੀਸ ਰਿਮਾਂਡ ’ਤੇ ਭੇਜਿਆ ਹੈ, ਜਦੋਂਕਿ ਉਸ ਦੀ ਪਤਨੀ ਨੂੰ...
Advertisement
ਇਥੋਂ ਕਮੇਟੀਆਂ ਦੀ ਮੋਟੀ ਰਕਮ ਨਾਲ ਰਫੂਚੱਕਰ ਹੋਏ ਜੋੜੇ ਨੂੰ ਸ਼ੇਰਪੁਰ ਪੁਲੀਸ ਨੇ ਤਕਰੀਬਨ 14 ਮਹੀਨਿਆਂ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁੱਖ ਮੁਲਜ਼ਮ ਰਮਨਦੀਪ ਸਿੰਘ ਨੂੰ ਅਦਾਲਤ ਨੇ 27 ਤੱਕ ਪੁਲੀਸ ਰਿਮਾਂਡ ’ਤੇ ਭੇਜਿਆ ਹੈ, ਜਦੋਂਕਿ ਉਸ ਦੀ ਪਤਨੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਰਮਨਦੀਪ ਸਿੰਘ ਅਤੇ ਉਸ ਦੀ ਪਤਨੀ ਤੋਂ ਪਹਿਲਾਂ ਇਸ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਦੇ ਪਿਤਾ ਤੇ ਭਰਾ ਜ਼ਮਾਨਤ ’ਤੇ ਹਨ। ਬੀਤੀ ਸ਼ਾਮ ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸ਼ੇਰਪੁਰ ਦੇ ਇਸ ਪਰਿਵਾਰ ’ਤੇ ਕਮੇਟੀਆਂ ਦੇ ਕਰੋੜਾਂ ਰੁਪਏ ਇਕੱਠੇ ਕਰਨ ਦੇ ਇਲਜ਼ਾਮ ਲੱਗੇ ਸਨ। ਤਾਜ਼ਾ ਘਟਨਾਕ੍ਰਮ ਮਗਰੋਂ ਚੁੱਪ ਬੈਠੇ ਕੁੱਝ ਹੋਰ ਵਿਅਕਤੀਆਂ ਦੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਥਾਣਾ ਇੰਚਾਰਜ ਐੱਸ ਐੱਚ ਓ ਗੁਰਪਾਲ ਸਿੰਘ ਨੇ ਰਮਨਦੀਪ ਦੇ ਰਿਮਾਂਡ ਤੇ ਉਸ ਦੀ ਪਤਨੀ ਨੂੰ ਜੇਲ੍ਹ ਭੇਜਣ ਦੀ ਪੁਸ਼ਟੀ ਕੀਤੀ ਹੈ।
Advertisement
Advertisement
