ਕਾਂਗਰਸ ਨੇ ਖੰਨਾ ਤੋਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਉਮੀਦਵਾਰ ਐਲਾਨੇ
ਪੰਜਾਬ ਦੀ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਸਬੰਧੀ ਕਾਂਗਰਸ ਪਾਰਟੀ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਤਹਿਤ ਅੱਜ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੱਲੋਂ ਹਲਕਾ ਖੰਨਾ ਨਾਲ ਸਬੰਧਤ ਵੱਖ ਵੱਖ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਪਰਿਸ਼ਦ ਲਈ ਬੀਜਾ ਤੋਂ ਜਤਿੰਦਰ ਸਿੰਘ ਜਟਾਣਾ ਅਤੇ ਲਲਹੇੜੀ ਜ਼ੋਨ ਤੋਂ ਗੁਰਦੀਪ ਸਿੰਘ ਦੀਪਾ ਉਮੀਦਵਾਰ ਐਲਾਨੇ ਗਏ। ਇਸੇ ਤਰ੍ਹਾਂ ਬਲਾਕ ਸਮਿਤੀ ਦੀ ਚੋਣ ਲਈ 16 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਜਿਸ ਵਿਚ ਲਲਹੇੜੀ ਤੋਂ ਕਰਮ ਸਿੰਘ, ਖੱਟੜਾ ਤੋਂ ਬੇਅੰਤ ਕੌਰ, ਇਕੋਲਾਹਾ ਤੋਂ ਹਰਜਿੰਦਰ ਸਿੰਘ, ਘੁੰਗਰਾਲੀ ਤੋਂ ਗੁਰਪ੍ਰੀਤ ਸਿੰਘ, ਈਸੜੂ ਤੋਂ ਹਰਪ੍ਰੀਤ ਕੌਰ, ਤੁਰਮਰੀ ਤੋਂ ਕਮਲਦੀਪ ਕੌਰ, ਨਸਰਾਲੀ ਤੋਂ ਅਮਰਜੀਤ ਕੌਰ, ਗੋਹ ਤੋਂ ਬਲਜਿੰਦਰ ਕੌਰ, ਅਲੀਪੁਰ ਤੋਂ ਗੁਰਦਿਆਲ ਕੌਰ, ਜਟਾਣਾ ਤੋਂ ਕਮਲਜੀਤ ਕੌਰ, ਕੌੜੀ ਤੋਂ ਕਰਮਜੀਤ ਕੌਰ, ਲਿਬੜਾ ਤੋਂ ਹਰਦੀਪ ਸਿੰਘ, ਭੁਮੱਦੀ ਤੋਂ ਪਵਨਦੀਪ ਸਿੰਘ, ਕੋਟ ਸੇਖੋਂ ਤੋਂ ਕਰਮਜੀਤ ਕੌਰ, ਰਾਜੇਵਾਲ ਤੋਂ ਸਤਨਾਮ ਸਿੰਘ ਸੋਨੀ ਅਤੇ ਸਾਹਿਬਪੁਰਾ ਤੋਂ ਗੁਰਿੰਦਰ ਸਿੰਘ ਗਿੰਦਾ ਸ਼ਾਮਲ ਹਨ। ਅੱਜ ਉਪਰੋਕਤ ਸਾਰੇ ਉਮੀਦਵਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੋਟਲੀ ਨੇ ਕਿਹਾ ਕਿ ਇਹ ਚੋਣ ਕਾਂਗਰਸ ਦੇ ਚੋਣ ਨਿਸ਼ਾਨ 'ਤੇ ਲੜੀ ਜਾਵੇਗੀ ਅਤੇ ਪਾਰਟੀ ਦਾ ਹਰੇਕ ਵਰਕਰ ਉਮੀਦਵਾਰ ਨੂੰ ਜਿਤਾਉਣ ਲਈ ਪਿੰਡ-ਪਿੰਡ ਜਾ ਕੇ ਚੋਣ ਪ੍ਰਚਾਰ ਕਰੇਗਾ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਉਹ ਆਪ ਹਰੇਕ ਜ਼ੋਨ ਦੇ ਪਿੰਡਾਂ ਵਿੱਚ ਜਾ ਕੇ ਵਰਕਰਾਂ ਨੂੰ ਨਾਲ ਲੈ ਕੇ ਚੋਣ ਪ੍ਰਚਾਰ ਕਰਨਗੇ ਅਤੇ ਕਾਂਗਰਸ ਦੀ ਜਿੱਤ ਯਕੀਨੀ ਬਣਾਉਣਗੇ। ਇਸ ਮੌਕੇ ਕਾਂਗਰਸੀ ਆਗੂ ਲਛਮਣ ਸਿੰਘ ਗਰੇਵਾਲ, ਗੁਰਦੀਪ ਸਿੰਘ ਰਸੂਲੜਾ, ਬੇਅੰਤ ਸਿੰਘ ਜੱਸੀ ਆਦਿ ਹਾਜ਼ਰ ਸਨ।
