ਰਾਜਕੁਮਾਰ ਰਾਓ ਤੇ ਪੱਤਰਲੇਖਾ ਨੂੰ ਮਾਪੇ ਬਣਨ ’ਤੇ ਮੁਬਾਰਕਾਂ
ਫਿਲਮਸਾਜ਼ ਫ਼ਰਾਹ ਖ਼ਾਨ ਨੇ ਅੱਜ ਮਾਪੇ ਬਣੇ ਰਾਜਕੁਮਾਰ ਰਾਓ ਅਤੇ ਪੱਤਰਲੇਖਾ ਨੂੰ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਦੇ ਘਰ ਸ਼ਨਿਚਰਵਾਰ ਨੂੰ ਬੱਚੀ ਨੇ ਜਨਮ ਲਿਆ ਸੀ। ਇੰਸਟਾਗ੍ਰਾਮ ਦੇ ਖਾਤੇ ’ਤੇ ਪੋਸਟ ਸਾਂਝੀ ਕਰਦਿਆਂ ਫ਼ਰਾਹ ਨੇ ਪੱਤਰਲੇਖਾ ਦੇ ਬੇਬੀ ਸ਼ਾਵਰ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ। ਇਸ ਵਿੱਚ ਉਨ੍ਹਾਂ ਦੇ ਨੇੜਲੇ ਮਿੱਤਰ ਅਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ ਸਨ। ਉਸ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ, ‘‘ਮੁਬਾਰਕਾਂ ਪੱਤਰਲੇਖਾ ਅਤੇ ਰਾਜਕੁਮਾਰ ਰਾਓ। ਜ਼ਿੰਦਗੀ ਦੇ ਇਸ ਬਿਹਤਰੀਨ ਸਫ਼ਰ ਦਾ ਆਨੰਦ ਲਵੋ। ਇਹ ਯਾਦ ਰੱਖਿਓ ਜੇ ਬੱਚੇ ਬਾਰੇ ਕੋਈ ਸਲਾਹ ਚਾਹੀਦੀ ਹੋਈ ਤਾਂ ਮੈਂ ਹੂੰ ਨਾ।’’ ਇਸ ਪੋਸਟ ਵਿੱਚ ਉਸ ਨੇ ਹੁਮਾ ਕੁਰੈਸ਼ੀ ਨੂੰ ਵੀ ਟੈਗ ਕੀਤਾ ਹੈ। ਉਸ ਨੇ ਕਿਹਾ ਕਿ ਇਸ ਜੋੜੇ ਲਈ ਬੇਬੀ ਸ਼ਾਵਰ ਦਾ ਸਮਾਂ ਖ਼ੁਸ਼ੀਆਂ ਨਾਲ ਭਰਪੂਰ ਸੀ। ਇਸ ਪੋਸਟ ਵਿੱਚ ਪਾਈਆਂ ਫੋਟੋਆਂ ਵਿੱਚ ਪੱਤਰਲੇਖਾ ਅਤੇ ਰਾਜਕੁਮਾਰ ਨੇ ਪੀਲੇ ਰੰਗ ਦੇ ਬਹੁਤ ਸੋਹਣੇ ਕੱਪੜੇ ਪਾਏ ਹੋਏ ਹਨ। ਇਸ ਵਿੱਚ ਉਨ੍ਹਾਂ ਦੇ ਅੱਗੇ ਬੇਬੀ ਸ਼ਾਵਰ ਲਈ ਤਿਆਰ ਕੀਤਾ ਵਿਸ਼ੇਸ਼ ਕੇਕ ਪਿਆ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਇਸ ਫੋਟੋ ਵਿੱਚ ਗੁਬਾਰੇ, ਫੁੱਲ ਅਤੇ ਕੁਝ ਖਿਡਾਉਣੇ ਨਜ਼ਰ ਆ ਰਹੇ ਹਨ। ਉਸ ਨੇ ਗਰੁੱਪ ਫੋਟੋ ਸਾਂਝੀ ਕੀਤੀ ਹੈ। ਇਸ ਵਿੱਚ ਹੁਮਾ ਕੁਰੈਸ਼ੀ, ਸੋਨਾਕਸ਼ੀ ਸਿਨਹਾ, ਜ਼ਹੀਰ ਇਕਬਾਲ, ਸਕੀਬ ਸਲੀਮ ਆਦਿ ਦਿਖਾਈ ਦੇ ਰਹੇ ਹਨ। ਫ਼ਰਾਹ ਖ਼ਾਨ ਦੀ ਪੱਤਰਲੇਖਾ ਅਤੇ ਰਾਜਕੁਮਾਰ ਨਾਲ ਬਹੁਤ ਗੂੜ੍ਹੀ ਦੋਸਤੀ ਹੈ। ਉਸ ਨੇ ਇਸ ਜੋੜੇ ਵੱਲੋਂ ਮਾਪੇ ਬਣਨ ਦੀ ਖ਼ੁਸ਼ੀ ਵਿੱਚ ਸਾਂਝੀ ਕੀਤੀ ਪੋਸਟ ’ਤੇ ਵੀ ਪਿਆਰ ਭਰੇ ਕੁਮੈਂਟ ਕੀਤੇ ਸਨ। ਇਸ ਜੋੜੇ ਨੇ ਸ਼ਨਿਚਰਵਾਰ ਨੂੰ ਆਪਣੇ ਪਹਿਲੇ ਬੱਚੇ ਦੇ ਜਨਮ ਦਾ ਖ਼ੁਲਾਸਾ ਕੀਤਾ ਸੀ। ਉਨ੍ਹਾਂ ਇਸ ਪੋਸਟ ਵਿੱਚ ਆਪਣੇ ਵਿਆਹ ਦੀ ਵਰ੍ਹੇਗੰਢ ਸਣੇ ਆਪਣੇ ਬੱਚੇ ਦੇ ਜਨਮ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ, ‘‘ਸਾਡੇ ਵਿਆਹ ਦੀ ਚੌਥੀ ਵਰ੍ਹੇਗੰਢ ਮੌਕੇ ਪਰਮਾਤਮਾ ਨੇ ਸਾਨੂੰ ਬੱਚੀ ਦੇ ਰੂਪ ਵਿੱਚ ਆਸ਼ੀਰਵਾਦ ਦਿੱਤਾ ਹੈ।
