ਜ਼ਮੀਨੀ ਝਗੜੇ ਕਾਰਨ ਆਤਮਦਾਹ ਕੀਤਾ
ਜ਼ਿਲ੍ਹੇ ਦੇ ਪਿੰਡ ਬਲਾੜਾ ਵਿੱਚ 16 ਕਿਲੇ ਜ਼ਮੀਨ ਦੇ ਮਾਮਲੇ ’ਤੇ ਦੋ ਭਰਾਵਾਂ ਵਿਚਕਾਰ ਕਾਰਨ ਇੱਕ ਭਰਾ ਨੇ ਖ਼ੁਦਕਸ਼ੀ ਕਰ ਲਈ ਹੈ। ਥਾਣਾ ਫ਼ਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਸੁਰਜੀਤ ਸਿੰਘ ਦੀ ਪਤਨੀ ਹਰਵਿੰਦਰ ਕੌਰ ਦੇ ਬਿਆਨਾਂ ’ਤੇ...
Advertisement
ਜ਼ਿਲ੍ਹੇ ਦੇ ਪਿੰਡ ਬਲਾੜਾ ਵਿੱਚ 16 ਕਿਲੇ ਜ਼ਮੀਨ ਦੇ ਮਾਮਲੇ ’ਤੇ ਦੋ ਭਰਾਵਾਂ ਵਿਚਕਾਰ ਕਾਰਨ ਇੱਕ ਭਰਾ ਨੇ ਖ਼ੁਦਕਸ਼ੀ ਕਰ ਲਈ ਹੈ। ਥਾਣਾ ਫ਼ਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਸੁਰਜੀਤ ਸਿੰਘ ਦੀ ਪਤਨੀ ਹਰਵਿੰਦਰ ਕੌਰ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਜੇਠ ਪਰਮਜੀਤ ਸਿੰਘ ਨੇ 16 ਕਿੱਲੇ ਜ਼ਮੀਨ ਵਿੱਚੋਂ 12 ਕਿੱਲੇ ਕਥਿਤ ਗ਼ਲਤ ਤਰੀਕੇ ਨਾਲ ਆਪਣੇ ਨਾਮ ਕਰਵਾ ਲਈ। ਇਸ ਕਾਰਨ ਸੁਰਜੀਤ ਸਿੰਘ ਪ੍ਰੇਸ਼ਾਨ ਰਹਿੰਦਾ ਸੀ। ਇਸੇ ਕਾਰਨ ਉਸ ਨੇ ਖ਼ੁਦ ’ਤੇ ਪੈਟਰੋਲ ਪਾ ਕੇ ਅੱਗ ਲਗਾ ਲਈ। ਉਸ ਨੂੰ ਇਲਾਜ ਲਈ ਮੰਡੀ ਗੋਬਿੰਦਗੜ੍ਹ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ’ਚ ਬਿਆਨ ਦਰਜ ਕਰਵਾਏ। ਇੱਥੋਂ ਉਸ ਨੂੰ ਪੀ ਜੀ ਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
Advertisement
Advertisement
