ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਿੱਪਰ ਤੇ ਮੋਟਰਸਾਈਕਲ ਦੀ ਟੱਕਰ, ਪਤੀ-ਪਤਨੀ ਦੀ ਮੌਤ

ਸੰਤੋਖ ਗਿੱਲ ਰਾਏਕੋਟ, 21 ਅਪਰੈਲ ਇੱਥੇ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਪਿੰਡ ਨੂਰਪੁਰਾ ਵਿੱਚ ਸਰਕਾਰੀ ਸਕੂਲ ਦੇ ਸਾਹਮਣੇ ਟਿੱਪਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਪਿੰਡ ਝੋਰੜਾਂ ਵਾਸੀ ਮੁਕੰਦ ਸਿੰਘ (55) ਅਤੇ ਅਮਰਜੀਤ ਕੌਰ (52) ਪਤੀ-ਪਤਨੀ ਦੀ...
ਟਿੱਪਰ ਦੀ ਟੱਕਰ ਵਿੱਚ ਦਰੜਿਆ ਮੋਟਰਸਾਈਕਲ (ਇਨਸੈੱਟ) ਮ੍ਰਿਤਕ ਮੁਕੰਦ ਸਿੰਘ ਤੇ ਅਮਰਜੀਤ ਕੌਰ।
Advertisement

ਸੰਤੋਖ ਗਿੱਲ

ਰਾਏਕੋਟ, 21 ਅਪਰੈਲ

Advertisement

ਇੱਥੇ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਪਿੰਡ ਨੂਰਪੁਰਾ ਵਿੱਚ ਸਰਕਾਰੀ ਸਕੂਲ ਦੇ ਸਾਹਮਣੇ ਟਿੱਪਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਪਿੰਡ ਝੋਰੜਾਂ ਵਾਸੀ ਮੁਕੰਦ ਸਿੰਘ (55) ਅਤੇ ਅਮਰਜੀਤ ਕੌਰ (52) ਪਤੀ-ਪਤਨੀ ਦੀ ਇਲਾਜ ਦੌਰਾਨ ਮੌਤ ਗਈ ਹੈ ਜਦਕਿ ਹਾਦਸੇ ਦੌਰਾਨ ਲਪੇਟ ਵਿੱਚ ਆਇਆ ਪਿੰਡ ਨੂਰਪੁਰਾ ਦਾ ਰਹਿਣ ਵਾਲਾ ਨਰਿੰਦਰ ਜੋਤ ਸਿੰਘ (14) ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ।

ਥਾਣਾ ਸਦਰ ਰਾਏਕੋਟ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਅਨੁਸਾਰ ਮ੍ਰਿਤਕ ਮੁਕੰਦ ਸਿੰਘ ਦੇ ਪੁੱਤਰ ਗੁਰਦੀਪ ਸਿੰਘ ਦੇ ਬਿਆਨਾਂ ’ਤੇ ਟਿੱਪਰ ਚਾਲਕ ਹਰਮਿੰਦਰ ਸਿੰਘ ਵਾਸੀ ਪਿੰਡ ਧਿੰਗੜ ਜ਼ਿਲ੍ਹਾ ਬਠਿੰਡਾ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਟੱਕਰ ਦੌਰਾਨ ਤੇਜ਼ ਰਫ਼ਤਾਰ ਟਿੱਪਰ ਮੋਟਰਸਾਈਕਲ ਨੂੰ ਦੂਰ ਤੱਕ ਘਸੀਟ ਕੇ ਲੈ ਗਿਆ। ਇਸ ਦੌਰਾਨ ਪੈਦਲ ਜਾ ਰਿਹਾ ਨੌਜਵਾਨ ਵੀ ਲਪੇਟ ਵਿੱਚ ਆ ਗਿਆ। ਰੋਸ ਵਜੋਂ ਨੂਰਪੁਰਾ ਵਾਸੀਆਂ ਨੇ ਕਈ ਘੰਟੇ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਆਵਾਜਾਈ ਠੱਪ ਕਰ ਦਿੱਤੀ। ਮ੍ਰਿਤਕ ਮੁਕੰਦ ਸਿੰਘ ਦੇ ਪੁੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਮਾਪੇ ਲੁਧਿਆਣਾ ਦਵਾਈ ਲੈਣ ਜਾ ਰਹੇ ਸਨ। ਰਾਮਪੁਰਾ ਫੂਲ ਤੋਂ ਲੁਧਿਆਣਾ ਜਾ ਰਹੇ ਰੇਤ ਨਾਲ ਭਰੇ ਤੇਜ਼ ਰਫ਼ਤਾਰ ਟਿੱਪਰ ਨੰਬਰ ਪੀਬੀ 03 ਏਜੇ 7936 ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਉਧਰ, ਨਰਿੰਦਰ ਜੋਤ ਸਿੰਘ ਨੂਰਪੁਰਾ ਦੇ ਗੁਰਦੁਆਰੇ ਤੋਂ ਗਤਕੇ ਦੀ ਸਿਖਲਾਈ ਲੈ ਕੇ ਬਾਹਰ ਆਇਆ ਸੀ।

ਪੀਆਰਟੀਸੀ ਦੀ ਬੱਸ ਖੜ੍ਹੇ ਟਿੱਪਰ ’ਚ ਵੱਜੀ, 18 ਜ਼ਖ਼ਮੀ

ਹਾਦਸੇ ’ਚ ਨੁਕਸਾਨੀ ਗਈ ਬੱਸ।

ਪਟਿਆਲਾ (ਖੇਤਰੀ ਪ੍ਰਤੀਨਿਧ): ਇੱਥੇ ਪਟਿਆਲਾ-ਚੀਕਾ ਰੋਡ ’ਤੇ ਕੁਝ ਹੀ ਦੂਰੀ ’ਤੇ ਸਥਿਤ ਜੌੜੀਆਂ ਸੜਕਾਂ ਨੇੜੇ ਅੱਜ ਖੜ੍ਹੇ ਟਿੱਪਰ (ਪੀਬੀ-11-1109) ਵਿੱਚ ਪੀ23ਆਰਟੀਸੀ ਦੀ ਬੱਸ (ਪੀਬੀ-11-ਸੀ.ਐਫ-0829 ) ਜਾ ਵੱਜੀ। ਇਸ ਦੌਰਾਨ ਬੱਸ ਦੇ ਡਰਾਈਵਰ ਅਤੇ ਕੰਡਕਟਰ ਸਣੇ 18 ਸਵਾਰੀਆਂ ਜ਼ਖ਼ਮੀ ਹੋ ਗਈਆਂ। ਸਾਰੇ ਜ਼ਖਮੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਚਾਰ ਦੀ ਹਾਲਤ ਗ਼ੰਭੀਰ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਣ ’ਤੇ ‘ਸੜਕ ਸੁਰੱਖਿਆ ਫੋਰਸ’ ਦਾ ਦਸਤਾ ਵੀ ਜਲਦੀ ਹੀ ਮੌਕੇ ’ਤੇ ਪਹੁੰਚ ਗਿਆ। ਦਸਤੇ ਦੇ ਮੈਂਬਰਾਂ ਨੇ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਵਿੱਚੋਂ ਬੱਸ ਦੇ ਕੰਡਕਟਰ ਸੁਰਿੰਦਰ ਕੁਮਾਰ ਪੁੱਤਰ ਰਾਮ ਚੰਦਰ ਵਾਸੀ ਚੁਨਾਗਰਾ ਥਾਣਾ ਪਾਤੜਾਂ ਸਣੇ ਸੁਮਨ ਰਾਣੀ ਅਤੇ ਨਰੇਸ਼ ਕੁਮਾਰ ਵਾਸੀ ਪਟਿਆਲਾ ਅਤੇ ਜਗਰੂਪ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਬਠਿੰਡਾ ਦੀ ਹਾਲਤ ਨਾਜ਼ੁਕ ਦੱਸੀ ਗਈ ਹੈ। ਬਾਕੀ ਜ਼ਖ਼ਮੀਆਂ ’ਚ ਬੱਸ ਡਰਾਈਵਰ ਬਲਜਿੰਦਰ ਸਿੰਘ ਵੀ ਸ਼ਾਮਲ ਹੈ। ਉਧਰ, ਥਾਣਾ ਸਨੌਰ ਤੋਂ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚੇ ਤਫਤੀਸ਼ੀ ਅਫਸਰ ਥਾਣੇਦਾਰ ਬਲਜਿੰਦਰ ਸਿੰਘ ਦਾ ਕਹਿਣਾ ਸੀ ਕਿ ਇਹ ਹਾਦਸਾ ਬੱਸ ਦੇ ਅੱਗੇ ਆਈ ਸਵਿਫਟ ਕਾਰ ਨੂੰ ਬਚਾਉਣ ਦੇ ਚੱਕਰ ’ਚ ਵਾਪਰਿਆ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਜ਼ਖ਼ਮੀਆਂ ਦਾ ਹਾਲ-ਚਾਲ ਜਾਣਿਆ। ਇਸ ਮੌਕੇ ਗੌਰਮਿੰਟ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਰਾਜਨ ਸਿੰਗਲਾ ਅਤੇ ਡਾਕਟਰਾਂ ਦੀ ਟੀਮ ਵੀ ਉਨ੍ਹਾਂ ਦੇ ਨਾਲ ਰਹੀ।

Advertisement
Show comments