ਸ਼ਹਿਰੀ ਖੇਤਰਾਂ ’ਚ ਸਫ਼ਾਈ ਜ਼ੋਰਾਂ ’ਤੇ: ਰਵਜੋਤ ਸਿੰਘ
ਪੰਜਾਬ ਸਰਕਾਰ ਨੇ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਚਲਾਈ 10 ਰੋਜ਼ਾ ਮੁਹਿੰਮ ਤਹਿਤ ਸਫ਼ਾਈ ਕਾਰਜ ਤੇਜ਼ ਕਰ ਦਿੱਤੇ ਹਨ। ਇਸ ਦੌਰਾਨ ਸੜਕਾਂ ਦੀ ਮੁਰੰਮਤ, ਨਾਲੀਆਂ ਵਿੱਚੋਂ ਗਾਰ ਕੱਢਣਾ, ਸਟਰੀਟ ਲਾਈਟਾਂ ਦੀ ਮੁਰੰਮਤ ਅਤੇ ਜਲ ਸਪਲਾਈ ਲਾਈਨਾਂ ਦੀ ਬਹਾਲੀ ਅਤੇ ਸੰਵੇਦਨਸ਼ੀਲ...
Advertisement
ਪੰਜਾਬ ਸਰਕਾਰ ਨੇ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਚਲਾਈ 10 ਰੋਜ਼ਾ ਮੁਹਿੰਮ ਤਹਿਤ ਸਫ਼ਾਈ ਕਾਰਜ ਤੇਜ਼ ਕਰ ਦਿੱਤੇ ਹਨ। ਇਸ ਦੌਰਾਨ ਸੜਕਾਂ ਦੀ ਮੁਰੰਮਤ, ਨਾਲੀਆਂ ਵਿੱਚੋਂ ਗਾਰ ਕੱਢਣਾ, ਸਟਰੀਟ ਲਾਈਟਾਂ ਦੀ ਮੁਰੰਮਤ ਅਤੇ ਜਲ ਸਪਲਾਈ ਲਾਈਨਾਂ ਦੀ ਬਹਾਲੀ ਅਤੇ ਸੰਵੇਦਨਸ਼ੀਲ ਥਾਵਾਂ ਤੋਂ ਕੂੜਾ ਹਟਾਉਣ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਕਸਬਿਆਂ ਅਤੇ ਸ਼ਹਿਰਾਂ ਵਿੱਚ ਜੇ ਸੀ ਬੀ, ਟਰੈਕਟਰ ਟਰਾਲੀਆਂ, ਕੰਪੈਕਟਰ ਅਤੇ ਫੌਗਿੰਗ ਮਸ਼ੀਨਾਂ ਨਾਲ ਟੀਮਾਂ 24 ਘੰਟੇ ਕੰਮ ਵਿੱਚ ਲੱਗੀਆਂ ਹੋਈਆਂ ਹਨ। ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਵਾਰਡ-ਵਾਰ ਰੋਸਟਰ ਤਿਆਰ ਕਰ ਕੇ ਕੰਮ ਕੀਤਾ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਨਾਗਰਿਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਸ਼ਮੂਲੀਅਤ ਲਈ ਉਤਸ਼ਾਹਿਤ ਕਰਨ ਲਈ ਰੋਜ਼ਾਨਾ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਾਰਜ ਦੀ ਨਿਗਰਾਨੀ ਲਈ ਸਾਬਕਾ ਸੈਨਿਕਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।
Advertisement
Advertisement