ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਸਵੀਂ ਦੀ ਵਿਦਿਆਰਥਣ ਨੇ ਦਿੱਤਾ ਬੱਚੀ ਨੂੰ ਜਨਮ

ਨਾਲਾਬਗ ਲੜਕੀ ਨਾਲ ਕਥਿਤ ਜਬਰ ਜਨਾਹ ਅਤੇ ਉਸ ਵੱਲੋਂ ਅੱਜ ਬੱਚੀ ਨੂੰ ਜਨਮ ਦੇਣ ਦੇ ਮਾਮਲੇ ਵਿੱਚ ਪੁਲੀਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਪੁਲੀਸ ਨੂੰ ਲਿਖਾਏ ਬਿਆਨਾਂ ਵਿੱਚ ਲੜਕੀ ਨੇ ਦੱਸਿਆ ਕਿ...
Advertisement

ਨਾਲਾਬਗ ਲੜਕੀ ਨਾਲ ਕਥਿਤ ਜਬਰ ਜਨਾਹ ਅਤੇ ਉਸ ਵੱਲੋਂ ਅੱਜ ਬੱਚੀ ਨੂੰ ਜਨਮ ਦੇਣ ਦੇ ਮਾਮਲੇ ਵਿੱਚ ਪੁਲੀਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਪੁਲੀਸ ਨੂੰ ਲਿਖਾਏ ਬਿਆਨਾਂ ਵਿੱਚ ਲੜਕੀ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ਵਿਚ ਦਸਵੀਂ ਦੀ ਵਿਦਿਆਰਥਣ ਹੈ। ਜਨਵਰੀ 2025 ਵਿਚ ਹਰਪ੍ਰੀਤ ਸਿੰਘ ਨਾਂ ਦਾ ਨੌਜਵਾਨ ਉਸ ਨੂੰ ਸਕੂਲ ਜਾਂਦਿਆਂ ਰਸਤੇ ਵਿੱਚ ਵਰਗਲਾ ਕੇ ਲੈ ਗਿਆ ਅਤੇ ਉਸ ਨਾਲ ਜਬਰ-ਜਨਾਹ ਕੀਤਾ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਲਗਾਤਾਰ ਡਰਾਉਂਦਾ ਤੇ ਧਮਕਾਉਂਦਾ ਰਿਹਾ। ਵਿਦਿਆਰਥਣ ਅਨੁਸਾਰ ਉਸ ਦੀ ਸਿਹਤ ਖਰਾਬ ਰਹਿਣ ਲੱਗੀ ਅਤੇ ਅੱਜ ਸਕੂਲ ਵਿੱਚ ਉਸ ਦੀ ਅਧਿਆਪਕਾ ਨੇ ਖਰਾਬ ਸਿਹਤ ਨੂੰ ਦੇਖਦਿਆਂ ਉਸ ਦੀ ਮਾਤਾ ਨੂੰ ਘਰ ਤੋਂ ਬੁਲਾਇਆ। ਇਸ ਪਿੱਛੋਂ ਅੱਜ ਉਸ ਨੇ ਬੱਚੀ ਨੂੰ ਜਨਮ ਦਿੱਤਾ। ਡਾਕਟਰਾਂ ਵੱਲੋਂ ਮਾਂ ਅਤੇ ਨਵ ਜਨਮੀ ਬੱਚੀ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ ਹੈ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਬਰ-ਜਨਾਹ: ਦੋਸ਼ੀ ਮਤਰੇਏ ਪਿਤਾ ਨੂੰ 20 ਸਾਲ ਦੀ ਸਜ਼ਾ

ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੀ ਅਦਾਲਤ ਨੇ 15 ਸਾਲਾ ਲੜਕੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿੱਚ ਦੋਸ਼ੀ ਮਤਰੇਏ ਪਿਤਾ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਮਿਤਾ ਸਿੰਘ ਨੇ ਦੋਸ਼ੀ ਨੂੰ 2 ਲੱਖ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ। ਜਾਣਕਾਰੀ ਅਨੁਸਾਰ ਇਸ ਨਾਬਾਲਗ ਨੇ ਖੁਦ ਪੁਲੀਸ ਨੂੰ 112 ਨੰਬਰ ’ਤੇ ਫੋਨ ਕਰਕੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਸੀ। ਪੀੜਤਾ ਨੇ ਪੁਲੀਸ ਨੂੰ ਦੱਸਿਆ ਕਿ ਉਸਦੀ ਮਾਤਾ ਦਾ ਵਿਆਹ ਪਹਿਲਾਂ ਜ਼ਿਲ੍ਹਾ ਪਟਿਆਲਾ ਵਿੱਚ ਹੋਇਆ ਸੀ। ਉਸਦੀ ਮਾਤਾ ਨੇ ਉਸ ਦੇ ਪਿਤਾ ਨੂੰ ਛੱਡ ਦਿੱਤਾ। ਉਸ ਸਮੇਂ ਉਹ ਸਿਰਫ਼ ਤਿੰਨ ਸਾਲ ਦੀ ਸੀ। ਹੁਣ ਉਸ ਦੀ ਮਾਤਾ ਉਸ ਦੇ ਮਤਰੇਏ ਪਿਤਾ ਨਾਲ ਬੀਤੇ ਦੋ ਸਾਲ ਤੋਂ ਰਹਿ ਰਹੀ ਹੈ। ਲੜਕੀ ਨੇ ਦੱਸਿਆ ਸੀ ਕਿ ਉਸ ਦਾ ਮਤਰੇਆ ਪਿਤਾ (32 ਸਾਲ) ਲਗਪਗ ਸੱਤ-ਅੱਠ ਮਹੀਨਿਆਂ ਤੋਂ ਉਸ ਨਾਲ ਜਬਰ-ਜਨਾਹ ਕਰ ਰਿਹਾ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Show comments