ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਟਿਆਲਾ: ਰਾਜਿੰਦਰਾ ਹਸਪਤਾਲ ਦੇ ਬਾਹਰ ਮਿਲਿਆ ਬੱਚੇ ਦਾ ਸਿਰ

ਕੁੱਤੇ ਨੋਚਦੇ ਰਹੇ:ਆਮ ਲੋਕਾਂ ਨੇ ਛਡਾਇਆ
ਸੰਕੇਤਕ ਤਸਵੀਰ।
Advertisement

ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਉਸ ਵੇਲੇ ਹਲਚਲ ਮਚ ਗਈ, ਜਦੋਂ ਹਸਪਤਾਲ ਦੇ ਬਾਹਰ ਬੱਚੇ ਦਾ ਸਿਰ ਦੇਖਿਆ ਗਿਆ।

ਜਾਣਕਾਰੀ ਮੁਤਾਬਕ ਇਸ ਸਿਰ ਨੂੰ ਕੁੱਤੇ ਨੋਚ ਰਹੇ ਸਨ, ਜਿਸ ਨੁੂੰ ਆਮ ਲੋਕਾਂ ਨੇ ਛਡਾਇਆ। ਹਾਲਾਂਕਿ ਇਹ  ਕਿਸਦੇ ਬੱਚੇ ਦਾ ਹੈ ਇਸ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ।

Advertisement

ਇਸ ਬਾਰੇ ਸਿਵਲ ਸਰਜਨ ਤੋਂ ਲੈ ਕੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨਾਲ ਗੱਲ ਕੀਤੀ ਗਈ ਪਰ ਕਿਸੇ ਨੇ ਵੀ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ। ਬਲਕਿ ਸਾਰਿਆਂ ਨੇ ਅਨਜਾਣਤਾ ਪ੍ਰਗਟਾਈ। ਹਾਲਾਂਕਿ ਉਨ੍ਹਾਂ ਨੇ ਇਸ ਮਾਮਲੇ ਬਾਰੇ ਜਾਂਚ ਕਰਨ ਲਈ ਕਿਹਾ ਹੈ।

ਬੱਚੇ ਦਾ ਸਿਰ ਇਸ ਤਰ੍ਹਾਂ ਹਸਪਤਾਲ ਦੇ ਬਾਹਰ ਮਿਲਣਾ ਇਹ ਕਾਫ਼ੀ ਸਵਾਲ ਖੜ੍ਹੇ ਕਰ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਅੱਜ ਤਿੰਨ ਬੱਚਿਆਂ ਦੀ ਹਸਪਤਾਲ ਵਿਚ ਮੌਤ ਹੋਈ ਸੀ ਜਿਨ੍ਹਾਂ ਵਿਚੋਂ ਦੋ ਨੂੰ ਤਾਂ ਮਾਪੇ ਲੈ ਗਏ ਸਨ ਪਰ ਇੱਕ ਬੱਚਾ ਗੁੰਮ ਹੋ ਗਿਆ ਸੀ।

Advertisement