ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੱਚਾ ਵੇਚਣ ਦਾ ਮਾਮਲਾ: ਹਾਈ ਕੋਰਟ ਵੱਲੋਂ ਸਰਕਾਰ ਨੂੰ ਨੋਟਿਸ

ਬੁਢਲਾਡਾ ਵਿੱਚ ਨਸ਼ੇੜੀ ਮਾਪਿਆਂ ਵੱਲੋਂ ਪੰਜ ਮਹੀਨਿਆਂ ਦੇ ਬੱਚੇ ਨੂੰ ਵੇਚਣ ਤੇ ਖ਼ਰੀਦਣ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਇਸ ਦਾ ਜਵਾਬ ਮੰਗਿਆ ਹੈ। ਮਾਪਿਆਂ ਵੱਲੋਂ ਵੇਚਿਆ ਬੱਚਾ ਹਾਲੇ ਅਨਾਥ...
Advertisement

ਬੁਢਲਾਡਾ ਵਿੱਚ ਨਸ਼ੇੜੀ ਮਾਪਿਆਂ ਵੱਲੋਂ ਪੰਜ ਮਹੀਨਿਆਂ ਦੇ ਬੱਚੇ ਨੂੰ ਵੇਚਣ ਤੇ ਖ਼ਰੀਦਣ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਇਸ ਦਾ ਜਵਾਬ ਮੰਗਿਆ ਹੈ। ਮਾਪਿਆਂ ਵੱਲੋਂ ਵੇਚਿਆ ਬੱਚਾ ਹਾਲੇ ਅਨਾਥ ਆਸ਼ਰਮ ਨਥਾਣਾ ਵਿੱਚ ਹੈ। ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਨੇ ਕਿਹਾ ਹੈ ਕਿ ਬੱਚਾ ਮਾਂ ਦੀ ਗੋਦ ਵਿੱਚ ਹੋਣਾ ਚਾਹੀਦਾ ਹੈ। ਉਸ ਦੀ ਮਾਂ ਭਾਵੇਂ ਜੇਲ੍ਹ ਵਿੱਚ ਕਿਉਂ ਨਾ ਹੋਵੇ। ਬੁਢਲਾਡਾ ਪੁਲੀਸ ਨੇ ਮਾਂ-ਬਾਪ ਨੂੰ ਬੱਚਾ 1.80 ਲੱਖ ਰੁਪਏ ਵਿੱਚ ਵੇਚਣ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਜੇਲ੍ਹ ਭੇਜਿਆ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 18 ਨਵੰਬਰ ਨੂੰ ਹੋਣੀ ਹੈ।

ਸਾਬਕਾ ਬਕਸਿੰਗ ਕੋਚ ਅਤੇ ਸਮਾਜ ਸੇਵੀ ਲਾਭ ਸਿੰਘ ਦੀ ਪਟੀਸ਼ਨ ’ਤੇ ਅਦਾਲਤ ਨੇ ਕਿਹਾ ਹੈ ਕਿ ਨਸ਼ੇ ਦੇ ਆਦੀ ਮਾਪਿਆਂ ਨੇ ਆਪਣਾ ਪੁੱਤਰ 1.80 ਲੱਖ ਰੁਪਏ ਵਿੱਚ ਕਿਸੇ ਨੂੰ ਵੇਚ ਦਿੱਤਾ ਸੀ, ਜੋ ਸੂਬੇ ਵਿੱਚ ਵੱਧ ਰਹੇ ਨਸ਼ੇ ਦੇ ਕਹਿਰ ਦੀ ਉਦਾਹਰਨ ਹੈ। ਇਸ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਗਿਆ ਹੈ ਕਿ ਨਸ਼ਿਆਂ ਨੇ ਨੈਤਿਕ, ਸਮਾਜਿਕ ਅਤੇ ਆਰਥਿਕ ਢਾਂਚੇ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ। ਅਦਾਲਤ ਨੇ ਪੰਜਾਬ ਸਰਕਾਰ ਨੂੰ ਨਸ਼ੇ ਦੀ ਰੋਕਥਾਮ ਲਈ ਸਖ਼ਤ ਨਿਰਦੇਸ਼ ਦਿੱਤੇ ਹਨ। ਹਾਈ ਕੋਰਟ ਨੇ ਸਰਕਾਰ ਨੂੰ ਕਿਹਾ ਹੈ ਕਿ ਬੱਚੇ ਦੀ ਸਿਹਤ, ਸੁਰੱਖਿਆ ਅਤੇ ਦੇਖਭਾਲ ਸਬੰਧੀ ਰਿਪੋਰਟ ਦਾਖ਼ਲ ਕੀਤੀ ਜਾਵੇ।

Advertisement

ਪਟੀਸ਼ਨਰ ਨੇ ਅਦਾਲਤ ਨੂੰ ਦੱਸਿਆ ਕਿ ਬਰੇਟਾ ਦੀ ਪੁਲੀਸ ਵੱਲੋਂ ਦਰਜ ਕੀਤੇ ਕੇਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਮਾਪਿਆਂ ਨੇ ਨਸ਼ੇ ਦੀ ਪੂਰਤੀ ਕਰਨ ਲਈ ਬੱਚਾ ਵੇਚ ਦਿੱਤਾ ਹੈ। ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਬੱਚੇ ਨੂੰ ਮਾਂ ਦੀ ਗੋਦ ਤੇ ਉਸ ਦੇ ਦੁੱਧ ਦੇ ਅਧਿਕਾਰ ਤੋਂ ਵਾਂਝਾ ਨਾ ਕੀਤਾ ਜਾਵੇ, ਨਾਲ ਹੀ ਬੱਚੇ ਦੇ ਮਾਪਿਆਂ ਦੇ ਪੁਨਰਵਾਸ ਦੀ ਵਿਵਸਥਾ ਕੀਤੀ ਜਾਵੇ। ਅਦਾਲਤ ਨੇ ਕਿਹਾ ਹੈ ਕਿ ਸਰਕਾਰ ਦੀ ਨਾਕਾਮੀ ਕਾਰਨ ਨਸ਼ਿਆਂ ਦੀ ਵਰਤੋਂ ਅਤੇ ਤਸਕਰੀ ਵਧੀ ਹੈ। ਇਸ ਕਾਰਨ ਬੱਚਾ ਵੇਚਣ ਦੀਆਂ ਘਟਨਾਵਾਂ ਵਾਪਰਨ ਲੱਗੀਆਂ ਹਨ।

ਮੁਲਜ਼ਮਾਂ ਨੇ ਪਹਿਲਾਂ ਵੀ ਬੱਚਾ ਵੇਚਣ ਦੀ ਕੀਤੀ ਸੀ ਕੋਸ਼ਿਸ਼

ਗੁਰਮਨ ਕੌਰ ਅਤੇ ਸੰਦੀਪ ਸਿੰਘ ਨੇ ਪਹਿਲਾਂ ਹਰਿਆਣਾ ਦੇ ਰਤੀਆ ’ਚ ਰਹਿੰਦੇ ਸਮੇਂ ਵੀ ਆਪਣਾ ਬੱਚਾ ਪੰਜ ਲੱਖ ਰੁਪਏ ਵਿੱਚ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਬਾਅਦ ਵਿੱਚ ਉਹ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਬਰਪੁਰ ਖੁਡਾਲ ਆ ਕੇ ਰਹਿਣ ਲੱਗੇ। ਇੱਥੇ ਉਨ੍ਹਾਂ ਬੁਢਲਾਡਾ ਦੇ ਸੰਜੂ ਨਾਮ ਦੇ ਵਿਅਕਤੀ ਨੂੰ 1.80 ਲੱਖ ਰੁਪਏ ਵਿੱਚ ਆਪਣਾ ਬੱਚਾ ਵੇਚ ਦਿੱਤਾ।

Advertisement
Show comments