ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਾਹਪੁਰ ਕੰਡੀ ਡੈਮ ਦਾ ਮੁੱਖ ਬੰਨ੍ਹ ਭਲਕੇ ਲੋਕਾਂ ਨੂੰ ਕਰਨਗੇ ਸਮਰਪਿਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਲਕੇ ਪੰਜ ਨਵੰਬਰ ਨੂੰ ਦੁਪਹਿਰੇ 12 ਵਜੇ ਸ਼ਾਹਪੁਰ ਕੰਡੀ ਡੈਮ ਦਾ ਮੁੱਖ ਬੰਨ੍ਹ ਲੋਕਾਂ ਨੂੰ ਸਮਰਪਿਤ ਕਰਨਗੇ। ਜ਼ਿਕਰਯੋਗ ਹੈ ਕਿ ਰਣਜੀਤ ਸਾਗਰ ਡੈਮ ਦੀ ਦੂਸਰੀ ਇਕਾਈ ਸ਼ਾਹਪੁਰ ਕੰਡੀ ਡੈਮ ਹੈ, ਜਿਸ ਤਹਿਤ ਪਾਣੀ...
Advertisement
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਲਕੇ ਪੰਜ ਨਵੰਬਰ ਨੂੰ ਦੁਪਹਿਰੇ 12 ਵਜੇ ਸ਼ਾਹਪੁਰ ਕੰਡੀ ਡੈਮ ਦਾ ਮੁੱਖ ਬੰਨ੍ਹ ਲੋਕਾਂ ਨੂੰ ਸਮਰਪਿਤ ਕਰਨਗੇ। ਜ਼ਿਕਰਯੋਗ ਹੈ ਕਿ ਰਣਜੀਤ ਸਾਗਰ ਡੈਮ ਦੀ ਦੂਸਰੀ ਇਕਾਈ ਸ਼ਾਹਪੁਰ ਕੰਡੀ ਡੈਮ ਹੈ, ਜਿਸ ਤਹਿਤ ਪਾਣੀ ਨੂੰ ਕੰਟਰੋਲ ਕਰਨ ਲਈ ਹੈਡ ਰੈਗੂਲੇਟਰ ਮੁੱਖ ਬੰਨ੍ਹ ਵਜੋਂ ਬਣਾਇਆ ਗਿਆ ਹੈ ਅਤੇ ਇਸ ਦੀ ਨਹਿਰ ’ਤੇ ਦੋ ਪਾਵਰ ਹਾਊਸ ਵੀ ਬਣਾਏ ਜਾ ਰਹੇ ਹਨ। ਹੈਡ ਰੈਗੂਲੇਟਰ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਉੱਥੇ ਝੀਲ ਵਿੱਚ ਪਾਣੀ ਭਰਿਆ ਜਾ ਚੁੱਕਾ ਹੈ। ਇਸ ਦਾ ਵਿਧੀਵਤ ਉਦਘਾਟਨ ਭਲਕੇ ਪੰਜਾਬ ਦੇ ਮੁੱਖ ਮੰਤਰੀ ਕਰਨਗੇ। ਜ਼ਿਕਰਯੋਗ ਹੈ ਕਿ ਅਗਸਤ ਮਹੀਨੇ ਜਦ ਰਣਜੀਤ ਸਾਗਰ ਡੈਮ ਤੋਂ ਭਾਰੀ ਮਾਤਰਾ ਵਿੱਚ ਪਾਣੀ ਛੱਡਿਆ ਗਿਆ ਸੀ ਤਾਂ ਰਾਵੀ ਦਰਿਆ ਵਿੱਚ ਹੜ੍ਹ ਆ ਗਿਆ ਸੀ ਅਤੇ ਹੜ੍ਹ ਦੇ ਪਾਣੀ ਨਾਲ 27 ਅਗਸਤ ਨੂੰ ਮਾਧੋਪੁਰ ਹੈਡਵਰਕਸ ਦੇ ਦੋ ਫਲੱਡ ਗੇਟ ਵੀ ਟੁੱਟ ਗਏ ਸਨ। ਉਸ ਵੇਲੇ ਤੋਂ ਹੀ ਸ਼ਾਹਪਰ ਕੰਡੀ ਡੈਮ ਦੇ ਇਸ ਬੰਨ੍ਹ ਤੋਂ ਪਾਣੀ ਨੂੰ ਰੈਗੂਲੇਟ ਕੀਤਾ ਜਾ ਰਿਹਾ ਹੈ।
Advertisement
Advertisement
