ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ’ਚ ਹੜ੍ਹਾਂ ਕਾਰਨ ਨੁਕਸਾਨ ਦੀ ਭਰਪਾਈ ਕਰੇਗਾ ਕੇਂਦਰ: ਖੜਸੇ

ਕੇਂਦਰੀ ਰਾਜ ਮੰਤਰੀ ਵੱਲੋਂ ਹਡ਼੍ਹ ਪ੍ਰਭਾਵਿਤ ਦੁਧਨ ਗੁੱਜਰਾਂ, ਬੁੱਧਮੋਰ ਅਤੇ ਜੁਲਾਹਖੇਡ਼ੀ ਦਾ ਦੌਰਾ
Advertisement
ਕੇਂਦਰੀ ਯੁਵਕ ਮਾਮਲੇ ਤੇ ਖੇਡ ਰਾਜ ਮੰਤਰੀ ਰਕਸ਼ਾ ਨਿਖਿਲ ਖੜਸੇ ਨੇ ਹਲਕਾ ਸਨੌਰ ਦੇ ਪਿੰਡ ਦੁਧਨ ਗੁੱਜਰਾਂ, ਬੁੱਧਮੋਰ, ਜੁਲਾਹਖੇੜੀ ਅਤੇ ਉਲਟਪੁਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਹੜ੍ਹ ਪੀੜਤਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਲਈ ਫੌਰੀ 1600 ਕਰੋੜ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ ਜਦੋਂਕੇ ਸੂਬਾ ਸਰਕਾਰ ਕੋਲ 12,000 ਕਰੋੜ ਰੁਪਏ ਪਹਿਲਾਂ ਹੀ ਉਪਲੱਬਧ ਹਨ। ਇਸ ਤੋਂ ਇਲਾਵਾ ਅਨਾਥ ਬੱਚਿਆਂ ਨੂੰ ਪੀ ਐੱਮ ਕੇਅਰ ਚਿਲਡਰਨ ਯੋਜਨਾ ਤਹਿਤ ਸਹਾਇਤਾ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਨੁਕਸਾਨੇ ਘਰ ਦੁਬਾਰਾ ਬਣਾਏ ਜਾਣਗੇ। ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਸਾਰੀਆਂ ਟੁੱਟੀਆਂ ਸੜਕਾਂ ਮੁੜ ਬਣਾਈਆਂ ਜਾਣਗੀਆਂ। ਹੜ੍ਹਾਂ ਕਾਰਨ ਖ਼ਰਾਬ ਹੋਏ ਖੇਤੀ ਟਿਊਬਵੈੱਲ ਠੀਕ ਕਰਨ, ਖੇਤਾਂ ’ਚੋਂ ਗਾਰ ਕੱਢਣ ਲਈ ਵੀ ਕੇਂਦਰ ਸਰਕਾਰ ਮੁਆਵਜ਼ਾ ਦੇਵੇਗੀ। ਖ਼ਰਾਬ ਹੋਏ ਸੋਲਰ ਪੈਨਲ ਠੀਕ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੀ ਮੁਰੰਮਤ ਵੀ ਕੇਂਦਰ ਸਰਕਾਰ ਕਰਵਾਏਗੀ ਤੇ ਪਸ਼ੂਆਂ ਦੇ ਨੁਕਸਾਨ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ। ਸ੍ਰੀਮਤੀ ਖੜਸੇ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਨਾਲ ਖੜ੍ਹੀ ਹੈ।

ਇਸ ਮੌਕੇ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਭੰਗੂ, ਹਲਕਾ ਸਨੌਰ ਤੋਂ ਭਾਜਪਾ ਦੇ ਇੰਚਾਰਜ ਬਿਕਰਮਜੀਤ ਇੰਦਰ ਸਿੰਘ ਚਹਿਲ ਤੋਂ ਇਲਾਵਾ ਜ਼ਿਲ੍ਹਾ ਮੀਤ ਪ੍ਰਧਾਨ ਰਮੇਸ਼ ਲਾਂਬਾ, ਮੰਡਲ ਪ੍ਰਧਾਨ ਜਸਵਿੰਦਰ ਕੁਮਾਰ ਸ਼ੇਖੂਪੁਰ, ਮੰਡਲ ਪ੍ਰਧਾਨ ਪਰਮਵੀਰ ਸਿੰਘ ਸਨੌਰ, ਮੰਡਲ ਪ੍ਰਧਾਨ ਗੁਰਵਿੰਦਰ ਸਿੰਘ ਤਾਜਲਪੁਰ, ਵਰਿੰਦਰ ਸਿੰਘ ਵਿਸਕੀ ਮਿਹੌਣ, ਸ਼ਿਵੰਦਰ ਸਿੰਘ ਬੁੱਧਮੋਰ, ਬੂਟਾ ਸਿੰਘ ਸਰਪੰਚ ਜੁਲਾਹਖੇੜੀ, ਹਰਮੀਤ ਸਿੰਘ ਠੁਕਰਾਲ, ਗੱਗੀ ਦੁੱਧਣ ਆਦਿ ਹਾਜ਼ਰ ਸਨ।

Advertisement

 

Advertisement
Show comments