ਐੱਲਆਈਸੀ ’ਚੋਂ ਹੋੋਰ ਹਿੱਸੇਦਾਰੀ ਵੇਚੇਗੀ ਕੇਂਦਰ ਸਰਕਾਰ
ਨਵੀਂ ਦਿੱਲੀ, 10 ਜੁਲਾਈ ਕੇਂਦਰ ਸਰਕਾਰ ਜਨਤਕ ਖੇਤਰ ਦੀ ਬੀਮਾ ਕੰਪਨੀ ਜੀਵਨ ਬੀਮਾ ਨਿਗਮ (ਐੱਲਆਈਸੀ) ’ਚੋਂ ਹੋਰ ਹਿੱਸੇਦਾਰੀ ਵੇਚਣ ’ਤੇ ਕੰਮ ਕਰ ਰਹੀ ਹੈ ਅਤੇ ਵਿਨਿਵੇਸ਼ ਵਿਭਾਗ ਇਸ ਲੈਣ-ਦੇਣ ਦੇ ਵੇਰਵਿਆਂ ’ਤੇ ਕੰਮ ਕਰੇਗਾ। ਸਰਕਾਰ ਕੋਲ ਮੌਜੂਦਾ ਸਮੇਂ ਐੱਲਆਈਸੀ ’ਚ...
Advertisement
ਨਵੀਂ ਦਿੱਲੀ, 10 ਜੁਲਾਈ
ਕੇਂਦਰ ਸਰਕਾਰ ਜਨਤਕ ਖੇਤਰ ਦੀ ਬੀਮਾ ਕੰਪਨੀ ਜੀਵਨ ਬੀਮਾ ਨਿਗਮ (ਐੱਲਆਈਸੀ) ’ਚੋਂ ਹੋਰ ਹਿੱਸੇਦਾਰੀ ਵੇਚਣ ’ਤੇ ਕੰਮ ਕਰ ਰਹੀ ਹੈ ਅਤੇ ਵਿਨਿਵੇਸ਼ ਵਿਭਾਗ ਇਸ ਲੈਣ-ਦੇਣ ਦੇ ਵੇਰਵਿਆਂ ’ਤੇ ਕੰਮ ਕਰੇਗਾ। ਸਰਕਾਰ ਕੋਲ ਮੌਜੂਦਾ ਸਮੇਂ ਐੱਲਆਈਸੀ ’ਚ 96.5 ਫ਼ੀਸਦ ਹਿੱਸੇਦਾਰੀ ਹੈ। ਉਸ ਨੇ ਮਈ 2022 ’ਚ ਮੁੱਢਲੀ ਜਨਤਕ ਪੇਸ਼ਕਸ਼ (ਆਈਪੀਓ) ਰਾਹੀਂ 902-949 ਰੁਪਏ ਪ੍ਰਤੀ ਸ਼ੇਅਰ ਦੇ ਮੁੱਲ ਦਾਇਰੇ ’ਤੇ 3.5 ਫ਼ੀਸਦ ਹਿੱਸੇਦਾਰੀ ਵੇਚੀ ਸੀ। ਇਨ੍ਹਾਂ ਸ਼ੇਅਰਾਂ ਦੀ ਵਿਕਰੀ ਤੋਂ ਸਰਕਾਰ ਨੂੰ ਲਗਪਗ 21,000 ਕਰੋੜ ਰੁਪਏ ਮਿਲੇ ਸਨ। ਸੂਤਰਾਂ ਨੇ ਦੱਸਿਆ ਕਿ ਵਿਕਰੀ ਪੇਸ਼ਕਸ ਜ਼ਰੀਏ ਐੱਲਆਈਸੀ ’ਚ ਅੱਗੇ ਸ਼ੇਅਰ ਵਿਕਰੀ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਅਤੇ ਇਸ ਬਾਰੇ ਚਰਚਾ ਮੁੱਢਲੇ ਪੜਾਅ ’ਤੇ ਹੈ। -ਪੀਟੀਆਈ
Advertisement
Advertisement