ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੇਂਦਰੀ ਦਾਖਲਾ ਪੋਰਟਲ: ਫਾਰਮ ਭਰਨ ਲਈ ਕਾਲਜਾਂ ਨੂੰ ਮੁਸ਼ਕਲਾਂ ਦਾ ਸਾਹਮਣਾ

ਪੱਤਰ ਪ੍ਰੇਰਕ ਬਸੀ ਪਠਾਣਾਂ, 19 ਜੁਲਾਈ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਦਾਖਲੇ ਲਈ ਸ਼ੁਰੂ ਕੀਤੇ ਗਏ ਕੇਂਦਰੀ ਦਾਖਲਾ ਪੋਰਟਲ ਨੂੰ ਲੈ ਕੇ ਸਬੰਧਤ ਕਾਲਜਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਪੋਰਟਲ ਨੂੰ ਚਲਾਉਣ ਬਾਰੇ ਕਾਲਜਾਂ ਦੇ...
ਦਾਖਲਾ ਪੋਰਟਲ ਦੀ ਸਮੱਸਿਆ ਬਾਰੇ ਦੱਸਦੇ ਹੋਏ ਪ੍ਰਿੰਸੀਪਲ, ਸਟਾਫ ਮੈਂਬਰ ਅਤੇ ਵਿਦਿਆਰਥਣਾਂ। -ਫੋਟੋ: ਮਲਹੋਤਰਾ
Advertisement

ਪੱਤਰ ਪ੍ਰੇਰਕ

ਬਸੀ ਪਠਾਣਾਂ, 19 ਜੁਲਾਈ

Advertisement

ਸਰਕਾਰ ਵੱਲੋਂ ਵਿਦਿਆਰਥੀਆਂ ਦੇ ਦਾਖਲੇ ਲਈ ਸ਼ੁਰੂ ਕੀਤੇ ਗਏ ਕੇਂਦਰੀ ਦਾਖਲਾ ਪੋਰਟਲ ਨੂੰ ਲੈ ਕੇ ਸਬੰਧਤ ਕਾਲਜਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਪੋਰਟਲ ਨੂੰ ਚਲਾਉਣ ਬਾਰੇ ਕਾਲਜਾਂ ਦੇ ਸਟਾਫ ਜਾਂ ਵਿਦਿਆਰਥੀਆਂ ਨੂੰ ਕੋਈ ਟਰੇਨਿੰਗ ਆਦਿ ਨਹੀਂ ਦਿੱਤੀ ਗਈ। ਇਸ ਕਾਰਨ ਕਾਲਜਾਂ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਦਾਖਲਾ ਫਾਰਮ ’ਚ ਮੁਸ਼ਕਲਾਂ ਆਰ ਰਹੀਆਂ ਹਨ ਅਤੇ ਫਾਰਮ ਨਾ ਭਰੇ ਜਾਣ ਕਾਰਨ ਸਮੇਂ ਅਤੇ ਪੈਸੇ ਦਾ ਨੁਕਸਾਨ ਹੋ ਰਿਹਾ ਹੈ।

ਬਸੀ ਪਠਾਣਾਂ ਦੇ ਇਲਾਕੇ ਸੰਤ ਨਾਮਦੇਵ ਗਰਲਜ਼ ਕਾਲਜ ਦੀ ਪ੍ਰਿੰਸੀਪਲ ਸੰਗੀਤਾ ਵਧਵਾ ਨੇ ਕਿਹਾ ਕਿ ਇਸ ਪੋਰਟਲ ਨੇ ਕਾਲਜ ਦੀਆਂ ਅਧਿਆਪਕਾਂ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥਣਾਂ ਨੂੰ ਵੀ ਉਲਝਾ ਕੇ ਰੱਖ ਦਿੱਤਾ ਹੈ| ਉਨ੍ਹਾਂ ਕਿਹਾ ਕਿ ਇਹ ਸਾਰੀ ਸਮੱਸਿਆ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਇਸ ਪੋਰਟਲ ਤੋਂ ਪੈਦਾ ਹੋਈ ਹੈ। ਕਾਲਜ ਦੇ ਸਟਾਫ ਨੇ ਕਿਹਾ ਕਿ ਜੇਕਰ ਇਹ ਪੋਰਟਲ ਚਲਾਉਣਾ ਸੀ ਤਾਂ ਇਸ ਸਬੰਧੀ ਅਗਾਊਂ ਟਰੇਨਿੰਗ ਦਿੱਤੀ ਜਾਣੀ ਚਾਹੀਦੀ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਦਾਖਲਾ ਪੋਰਟਲ ਚਲਾਉਣ ਸਬੰਧੀ ਟਰੇਨਿੰਗ ਦਿੱਤੀ ਜਾਵੇ ਜਾਂ ਪੋਰਟਲ ਬੰਦ ਕੀਤਾ ਜਾਵੇ|

Advertisement
Tags :
ਸਾਹਮਣਾ…ਕਾਲਜਾਂਕੇਂਦਰੀਦਾਖਲਾਪੋਰਟਲਫਾਰਮਮੁਸ਼ਕਲਾਂ