ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇਨਕਮ ਟੈਕਸ ਬਾਰੇ ਜਾਗਰੂਕ ਕਰੇਗਾ ਸੀ ਬੀ ਐੱਸ ਈ

ਵਿਦਿਆਰਥੀਆਂ ਨੂੰ ਅੱਠ ਕਾਮਿਕ ਬੁੱਕਸ ਜ਼ਰੀਏ ਦਿੱਤੀ ਜਾਵੇਗੀ ਸਿਖਲਾਈ
Advertisement

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਨੇ ਵਿਦਿਆਰਥੀਆਂ ਨੂੰ ਇਨਕਮ ਟੈਕਸ ਦੇ ਮਹੱਤਵ ਬਾਰੇ ਜਾਗਰੂਕ ਕਰਨ ਦੀ ਪਹਿਲਕਦਮੀ ਕੀਤੀ ਹੈ। ਸੀ ਬੀ ਐੱਸ ਈ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਅੱਠ ਕਾਮਿਕ ਪੁਸਤਕਾਂ ਦਾ ਆਨਲਾਈਨ ਸੈੱਟ ਮੁਹੱਈਆ ਕਰਵਾਇਆ ਜਾਵੇਗਾ ਤੇ ਹਾਸ ਭਰਪੂਰ ਢੰਗ ਨਾਲ ਇਸ ਵਿਸ਼ੇ ਦੀ ਜਾਣਕਾਰੀ ਦਿੱਤੀ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਦੀ ਟੈਕਸ ਪ੍ਰਣਾਲੀ ਬਾਰੇ ਵੀ ਜਾਗਰੂਕ ਕਰਨ ਦੀ ਯੋਜਨਾ ਹੈ। ਜਾਣਕਾਰੀ ਅਨੁਸਾਰ ਸੀ ਬੀ ਐੱਸ ਈ ਦੇ ਸਕੱਤਰ ਹਿਮਾਂਸ਼ੂ ਗੁਪਤਾ ਨੇ ਅੱਜ ਸਕੂਲਾਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਕਿ ਡਾਇਰੈਕਟੋਰੇਟ ਆਫ ਇਨਕਮ ਟੈਕਸ ਨੇ ਅੱਠ ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ ਹਨ। ਇਨ੍ਹਾਂ ਵਿੱਚ ਮੋਟੂ-ਪਤਲੂ ਦੇ ਕਿਰਦਾਰ ਨਾਲ ਇਨਕਮ ਟੈਕਸ ਬਾਰੇ ਪੜ੍ਹਾਇਆ ਜਾਵੇਗਾ ਤੇ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਜੇ ਭਾਰਤ ਦਾ ਉੱਚ ਆਮਦਨ ਹਾਸਲ ਕਰਨ ਵਾਲਾ ਟੈਕਸ ਨਹੀਂ ਦਿੰਦਾ ਤਾਂ ਇਸ ਦੇ ਕੀ ਨੁਕਸਾਨ ਹੋ ਸਕਦੇ ਹਨ। ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਇਨਕਮ ਟੈਕਸ ਦਾ ਭਾਰਤ ਦੇ ਵਿਕਾਸ ਵਿੱਚ ਕੀ ਯੋਗਦਾਨ ਹੈ। ਸੀ ਬੀ ਐੱਸ ਈ ਨੇ ਸਕੂਲਾਂ ਨੂੰ ਇਹ ਵੀ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਇਸ ਵਿਸ਼ੇ ਬਾਰੇ ਪੜ੍ਹਾਉਣ ਤੋਂ ਬਾਅਦ ਕਿਹਾ ਜਾਵੇਗਾ ਕਿ ਉਹ ਆਪਣੇ ਮਾਪਿਆਂ ਤੇ ਆਂਢ-ਗੁਆਂਢ ਵਿੱਚ ਰਹਿਣ ਵਾਲਿਆਂ ਨੂੰ ਵੀ ਇਨਕਮ ਟੈਕਸ ਬਾਰੇ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਜੇ ਵਿਦਿਆਰਥੀ ਹਾਸੇ ਭਰਪੂਰ ਢੰਗ ਨਾਲ ਲੋਕਾਂ ਨੂੰ ਜਾਣਕਾਰੀ ਦੇਣਗੇ ਤਾਂ ਇਸ ਦਾ ਚੰਗਾ ਅਸਰ ਹੋਵੇਗਾ। ਸੀ ਬੀ ਐੱਸ ਈ ਮੁਹਾਲੀ ਦੇ ਅਧਿਕਾਰੀ ਨੇ ਕਿਹਾ ਕਿ ਹਾਲੇ ਵਿਦਿਆਰਥੀਆਂ ਨੂੰ ਇਨਕਮ ਟੈਕਸ ਬਾਰੇ ਜਾਗਰੂਕ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਵਿਚ ਵਿਦਿਆਰਥੀਆਂ ਨੂੰ ਟੈਕਸ ਪ੍ਰਣਾਲੀ, ਜੀ ਐੱਸ ਟੀ ਬਾਰੇ ਵੀ ਪੜ੍ਹਾਇਆ ਜਾਵੇਗਾ।

Advertisement
Advertisement
Show comments