ਸੀਬੀਐੱਸਈ: ਸਿੱਧੇ ਦਾਖਲੇ ਅਤੇ ਵਿਸ਼ਾ ਬਦਲਣ ਲਈ ਆਖਰੀ ਤਰੀਕ 31 ਤੱਕ
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਵਿਚ ਸਿੱਧੇ ਦਾਖਲੇ ਅਤੇ ਵਿਸ਼ੇ ਬਦਲਣ ਲਈ ਆਖਰੀ ਤਰੀਕ 31 ਅਗਸਤ ਨਿਰਧਾਰਤ ਕੀਤੀ ਹੈ। ਬੋਰਡ ਦੇ ਕੰਟਰੋਲਰ ਸੰਯਮ ਭਾਰਦਵਾਜ ਨੇ ਅੱਜ ਸਕੂਲਾਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਕਿ...
Advertisement
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਵਿਚ ਸਿੱਧੇ ਦਾਖਲੇ ਅਤੇ ਵਿਸ਼ੇ ਬਦਲਣ ਲਈ ਆਖਰੀ ਤਰੀਕ 31 ਅਗਸਤ ਨਿਰਧਾਰਤ ਕੀਤੀ ਹੈ। ਬੋਰਡ ਦੇ ਕੰਟਰੋਲਰ ਸੰਯਮ ਭਾਰਦਵਾਜ ਨੇ ਅੱਜ ਸਕੂਲਾਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਕਿ ਬੋਰਡ ਨੇ ਚਾਰ ਨਵੇਂ ਖੇਤਰੀ ਦਫ਼ਤਰ ਲਖਨਊ, ਗੁਰੂਗ੍ਰਾਮ, ਰਾਂਚੀ ਅਤੇ ਰਾਏਪੁਰ ਖੋਲ੍ਹੇ ਹਨ, ਪਰ ਇਹ ਸੈਂਟਰ ਪਹਿਲੀ ਸਤੰਬਰ ਤੋਂ ਕੰਮ ਕਰਨਾ ਸ਼ੁਰੂ ਕਰਨਗੇ। ਇਸ ਕਰ ਕੇ ਸਕੂਲ ਪਹਿਲਾਂ ਵਾਲੇ ਖੇਤਰੀ ਦਫ਼ਤਰਾਂ ਜ਼ਰੀਏ ਬੋਰਡ ਜਮਾਤਾਂ ਵਿਚ ਸਿੱਧੇ ਦਾਖਲੇ ਅਤੇ ਸਬਜੈਕਟ ਬਦਲਣ ਲਈ ਪੇਰੈਂਟ ਰਿਜਨਲ ਆਫ਼ਿਸ ਵਿਚ ਹੀ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਵਿਸ਼ੇ ਬਦਲਣ ਲਈ ਵਿਦਿਆਰਥੀ 31 ਅਗਸਤ ਤੱਕ ਦਰਖਾਸਤ ਦੇ ਸਕਦੇ ਹਨ ਜਦਕਿ ਸਕੂਲ ਇਨ੍ਹਾਂ ਦੇ ਦਸਤਾਵੇਜ਼ ਦੋ ਸਤੰਬਰ ਤੱਕ ਭੇਜਣਗੇ ਅਤੇ ਖੇਤਰੀ ਦਫ਼ਤਰਾਂ ਵੱਲੋ ਵਿਦਿਆਰਥੀਆਂ ਦੀਆਂ ਅਰਜ਼ੀਆਂ ਮਨਜ਼ੂਰ ਕਰਨ ਦੀ ਆਖਰੀ ਤਰੀਕ 15 ਸਤੰਬਰ ਹੋਵੇਗੀ।
Advertisement
Advertisement