ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀ ਬੀ ਆਈ ਨੂੰ ਭੁੱਲਰ ਦਾ ਮੁੜ ਪੰਜ ਦਿਨਾ ਰਿਮਾਂਡ ਮਿਲਿਆ

ਕ੍ਰਿਸ਼ਨੂੰ ਨੂੰ 4 ਦਿਨਾ ਪੁਲੀਸ ਰਿਮਾਂਡ ’ਤੇ ਭੇਜਿਆ
Advertisement

ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਵੱਲੋਂ ਭ੍ਰਿਸ਼ਟਾਚਾਰ ਅਤੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਪੰਜਾਬ ਪੁਲੀਸ ਦੇ ਮੁਅੱਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੂੰ 5 ਦਿਨਾ ਰਿਮਾਂਡ ਤੋਂ ਬਾਅਦ ਅਤੇ ਦਲਾਲ ਕ੍ਰਿਸ਼ਨੂੰ ਨੂੰ 9 ਦਿਨਾ ਦੇ ਰਿਮਾਂਡ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ-43 ਸਥਿਤ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਭੁੱਲਰ ਨੂੰ 5 ਦਿਨਾ ਦੇ ਸੀ ਬੀ ਆਈ ਰਿਮਾਂਡ ਅਤੇ ਕ੍ਰਿਸ਼ਨੂੰ ਨੂੰ 4 ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਹੁਣ ਸੀ ਬੀ ਆਈ ਵੱਲੋਂ 11 ਨਵੰਬਰ ਨੂੰ ਭੁੱਲਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅੱਜ ਅਦਾਲਤ ਵਿੱਚ ਸਾਬਕਾ ਡੀ ਆਈ ਜੀ ਭੁੱਲਰ ਵੱਲੋਂ ਐਡਵੋਕੇਟ ਐੱਚ ਐੱਸ ਧਨੋਆ ਅਦਾਲਤ ਵਿੱਚ ਪੇਸ਼ ਹੋਏ, ਜਿਨ੍ਹਾਂ ਨੇ ਸੀ ਬੀ ਆਈ ਦੇ ਰਿਮਾਂਡ ਦਾ ਵਿਰੋਧ ਕੀਤਾ। ਇਸ ਦੌਰਾਨ ਬਚਾਅ ਪੱਖ ਦੇ ਵਕੀਲ ਨੇ ਸੀ ਬੀ ਆਈ ਵੱਲੋਂ ਭੁੱਲਰ ਦੀ ਗ੍ਰਿਫਤਾਰੀ ਮੁਹਾਲੀ ਵਿੱਚ ਕਰਕੇ ਚੰਡੀਗੜ੍ਹ ਵਿੱਚ ਦਿਖਾਉਣ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਜੀਲੈਂਸ ਵੱਲੋਂ ਵੀ ਭੁੱਲਰ ਖ਼ਿਲਾਫ਼ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਸਬੰਧੀ ਕੇਸ ਦਰਜ ਕੀਤਾ ਗਿਆ ਹੈ ਪਰ ਇੱਕ ਤਰ੍ਹਾਂ ਦੇ ਕੇਸ ਦੋ-ਦੋ ਏਜੰਸੀਆਂ ਦਰਜ ਨਹੀਂ ਕਰ ਸਕਦੀਆਂ ਹਨ। ਇਨ੍ਹਾਂ ਦਲੀਲਾਂ ਨਾਲ ਐਡਵੋਕੇਟ ਧਨੋਆ ਨੇ ਸੀ ਬੀ ਆਈ ਦੇ ਰਿਮਾਂਡ ਦਾ ਵਿਰੋਧ ਕੀਤਾ ਪਰ ਅਦਾਲਤ ਨੇ ਭੁੱਲਰ ਨੂੰ 5 ਦਿਨਾ ਦੇ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਸੀ ਬੀ ਆਈ ਵੱਲੋਂ ਸਾਬਕਾ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੂੰ 1 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨਾ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ।

Advertisement
Advertisement
Show comments