ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਘਟੇ

ਸਾਲ 2023 ਦੇ 33,719 ਕੇਸਾਂ ਦੇ ਮੁਕਾਬਲੇ ਐਤਕੀ ਹੁਣ ਤੱਕ 5,018 ਮਾਮਲੇ ਸਾਹਮਣੇ ਆਏ
Advertisement

ਗੁਰਨਾਮ ਸਿੰਘ ਅਕੀਦਾ

ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਲਗਾਤਾਰ ਕਮੀ ਆ ਰਹੀ ਹੈ। 18 ਨਵੰਬਰ ਨੂੰ ਸੂਬੇ ਵਿੱਚ ਸਿਰਫ਼ 15 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਸੀਜ਼ਨ ਵਿੱਚ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਆਈ ਐੱਸ ਆਰ ਓ) ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਕੁੱਲ ਕੇਸਾਂ ਦੀ ਗਿਣਤੀ 5,018 ਹੈ, ਜਦੋਂਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ 2362 ਥਾਵਾਂ ’ਤੇ ਹੀ ਪਰਾਲੀ ਸਾੜੀ ਗਈ ਹੈ।

Advertisement

ਪ੍ਰਦੂਸ਼ਣ ਕੰਟਰੋਲ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮੰਗਲਵਾਰ ਨੂੰ ਪੰਜਾਬ ਵਿੱਚ ਸਿਰਫ਼ ਸੱਤ ਜ਼ਿਲ੍ਹਿਆਂ ਵਿੱਚ ਕੇਸ ਦਰਜ ਹੋਏ ਹਨ। ਇਨ੍ਹਾਂ ਵਿੱਚ ਸ੍ਰੀ ਮੁਕਤਸਰ ਸਾਹਿਬ ’ਚ ਛੇ ਕੇਸ ਆਏ ਹਨ। ਸੂਬੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 13 ਨਵੰਬਰ ਤੋਂ ਗਿਰਾਵਟ ਸ਼ੁਰੂ ਹੋ ਗਈ ਸੀ। ਪਿਛਲੇ ਛੇ ਦਿਨਾਂ ’ਚ ਪੰਜਾਬ ਵਿੱਚ ਸਿਰਫ਼ 356 ਕੇਸ ਦਰਜ ਹੋਏ ਹਨ, ਜੋ ਪਿਛਲੇ ਸਾਲਾਂ ਦੇ ਮੁਕਾਬਲੇ ਵੱਡੀ ਰਾਹਤ ਹੈ।

ਜ਼ਿਲ੍ਹਾ ਵਾਰ ਅੰਕੜਿਆਂ ਅਨੁਸਾਰ ਸੰਗਰੂਰ ਜ਼ਿਲ੍ਹੇ ’ਚ ਇਸ ਸੀਜ਼ਨ ਵਿੱਚ ਪਰਾਲੀ ਸਾੜਨ ਦੀਆਂ 694 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਤੋਂ ਬਾਅਦ ਤਰਨ ਤਾਰਨ ਵਿੱਚ 692, ਫ਼ਿਰੋਜ਼ਪੁਰ ਵਿੱਚ 544, ਸ੍ਰੀ ਮੁਕਤਸਰ ਸਾਹਿਬ ਵਿੱਚ 363, ਬਠਿੰਡਾ ’ਚ 354, ਮੋਗਾ ’ਚ 327, ਅੰਮ੍ਰਿਤਸਰ ’ਚ 315, ਮਾਨਸਾ ਵਿੱਚ 296, ਫ਼ਾਜ਼ਿਲਕਾ ਵਿੱਚ 248, ਪਟਿਆਲਾ ਵਿੱਚ 235, ਲੁਧਿਆਣਾ ’ਚ 212, ਕਪੂਰਥਲਾ ਵਿੱਚ 136, ਫ਼ਰੀਦਕੋਟ ਵਿੱਚ 131 ਕੇਸ ਦਰਜ ਹੋਏ ਹਨ। ਇਸ ਤੋਂ ਇਲਾਵਾ ਬਰਨਾਲਾ ਵਿੱਚ 105, ਮਾਲੇਰਕੋਟਲਾ ਵਿੱਚ 90, ਗੁਰਦਾਸਪੁਰ ਵਿੱਚ 84, ਜਲੰਧਰ ਵਿੱਚ 83, ਫ਼ਤਹਿਗੜ੍ਹ ਸਾਹਿਬ ਵਿੱਚ 47, ਮੁਹਾਲੀ ਵਿੱਚ 29, ਹੁਸ਼ਿਆਰਪੁਰ ਵਿੱਚ 17, ਨਵਾਂਸ਼ਹਿਰ ਵਿੱਚ 15 ਅਤੇ ਪਠਾਨਕੋਟ ਵਿੱਚ ਸਿਰਫ਼ ਇੱਕ ਕੇਸ ਦਰਜ ਹੋਇਆ ਹੈ।

ਸਾਲ 2023 ਦੌਰਾਨ ਪੰਜਾਬ ’ਚ 18 ਨਵੰਬਰ ਨੂੰ 637 ਥਾਵਾਂ ’ਤੇ ਪਰਾਲੀ ਸਾੜੀ ਗਈ ਸੀ। ਇਸ ਦੌਰਾਨ 18 ਨਵੰਬਰ ਤਕ ਕੁੱਲ 33,719 ਕੇਸ ਸਾਹਮਣੇ ਆਏ ਸਨ।

ਸਾਲ 2024 ਵਿੱਚ 18 ਨਵੰਬਰ ਨੂੰ 1251 ਥਾਵਾਂ ’ਤੇ ਪਰਾਲੀ ਸਾੜੀ ਗਈ ਸੀ ਅਤੇ 18 ਨਵੰਬਰ ਤੱਕ ਕੁੱਲ 9655 ਕੇਸ ਸਾਹਮਣੇ ਆਏ ਸਨ। ਦੂਜੇ ਪਾਸੇ, ਇਸ ਸਾਲ 18 ਨਵੰਬਰ ਨੂੰ 15 ਥਾਵਾਂ ’ਤੇ ਪਰਾਲੀ ਸਾੜੀ ਗਈ ਤੇ ਹੁਣ ਤੱਕ ਕੁੱਲ 5018 ਕੇਸ ਸਾਹਮਣੇ ਆਏ ਹਨ।

ਦੂਜੇ ਸੂਬੇ ਪੰਜਾਬ ਨਾਲੋਂ ਅੱਗੇ ਨਿਕਲੇ

ਸੀ ਆਰ ਈ ਏ ਐੱਮ ਐੱਸ ਦੇ ਤਾਜ਼ਾ ਅੰਕੜਿਆਂ ਮੁਤਾਬਕ 18 ਨਵੰਬਰ ਨੂੰ ਮੱਧ ਪ੍ਰਦੇਸ਼ ਵਿੱਚ 641, ਉੱਤਰ ਪ੍ਰਦੇਸ਼ ਵਿੱਚ 377, ਰਾਜਸਥਾਨ ਵਿੱਚ 65, ਹਰਿਆਣਾ ਵਿੱਚ ਪਰਾਲੀ ਸਾੜਨ ਦੇ ਛੇ ਕੇਸ ਸਾਹਮਣੇ ਆਏ ਹਨ।

Advertisement
Show comments