ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਕਤਸਰ ਵਿੱਚ ਕੁੱਤਿਆਂ ਦੇ ਵੱਢਣ ਦੇ ਮਾਮਲੇ ਵਧੇ

ਸਿਵਲ ਹਸਪਤਾਲ ਵਿੱਚ ਰੋਜ਼ਾਨਾ ਕੁੱਤਿਆਂ 20 ਤੋਂ 25 ਮਾਮਲੇ ਸਾਹਮਣੇ ਆ ਰਹੇ ਹਨ
ਸੰਕੇਤਕ ਤਸਵੀਰ
Advertisement

ਅਰਚਿਤ ਵਾਟਸ

ਮੁਕਤਸਰ, 23 ਮਈ

Advertisement

ਮੁਕਤਸਰ ਜ਼ਿਲ੍ਹੇ ਵਿੱਚ ਕੁੱਤਿਆਂ ਦੇ ਵੱਢਣ ਦੇ ਮਾਮਲਿਆਂ ਦੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਮੌਜੂਦਾ ਸਮੇਂ ਵਿਚ ਮੁਕਤਸਰ ਸਿਵਲ ਹਸਪਤਾਲ ਵਿੱਚ ਰੋਜ਼ਾਨਾ ਕੁੱਤਿਆਂ ਦੇ ਵੱਢਣ ਦੇ 20 ਤੋਂ 25 ਮਾਮਲੇ ਸਾਹਮਣੇ ਆ ਰਹੇ ਹਨ। ਭੰਗਵਾਲਾ ਪਿੰਡ ਦੇ ਅਮਨਪ੍ਰੀਤ ਸਿੰਘ ਨੇ ਕਿਹਾ, “ਮੈਨੂੰ ਮੇਰੇ ਘਰ ਦੇ ਨੇੜੇ ਇੱਕ ਕੁੱਤੇ ਨੇ ਵੱਢ ਲਿਆ।” ਥਾਂਦੇਵਾਲਾ ਪਿੰਡ ਦੇ ਇਕ ਹੋਰ ਵਿਅਕਤੀ ਨੇ ਦੱਸਿਆ ਕਿ ਦੁਕਾਨ ’ਤੇ ਜਾਂਦੇ ਸਮੇਂ ਉਸ ਨੂੰ ਅਚਾਨਕ ਇੱਕ ਕੁੱਤੇ ਨੇ ਵੱਢ ਲਿਆ। ਉਨ੍ਹਾ ਕਿਹਾ ਕਿ ਹਾਲਾਤ ਇਹ ਹਨ ਕਿ ਬੱਚੇ ਵੀ ਸੁਰੱਖਿਅਤ ਨਹੀਂ।

ਹਸਪਤਾਲ ਆਏ ਇੱਕ ਨੌਜਵਾਨ ਲੜਕੇ ਨੇ ਕਿਹਾ, “ਸਰਕਾਰ ਨੂੰ ਅਵਾਰਾ ਕੁੱਤਿਆਂ ਬਾਰੇ ਕੁਝ ਕਰਨਾ ਚਾਹੀਦਾ ਹੈ। ਇਹ ਬਹੁਤ ਖ਼ਤਰਨਾਕ ਹੁੰਦਾ ਜਾ ਰਿਹਾ ਹੈ।” ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਸਟਾਫ਼ ਨੇ ਕਿਹਾ, “ਸਾਨੂੰ ਹਰ ਰੋਜ਼ ਕੁੱਤਿਆਂ ਦੇ ਕੱਟਣ ਦੇ ਲਗਭਗ 25 ਮਾਮਲੇ ਮਿਲਦੇ ਹਨ। ਸਾਡੇ ਕੋਲ ਕਾਫ਼ੀ ਟੀਕੇ ਹਨ, ਪਰ ਹੁਣ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ।”

ਡਾਕਟਰਾਂ ਦਾ ਮੰਨਣਾ ਹੈ ਕਿ ਗਰਮ ਮੌਸਮ ਕੁੱਤਿਆਂ ਨੂੰ ਹੋਰ ਹਮਲਾਵਰ ਬਣਾ ਰਿਹਾ ਹੈ। ਇਕ ਡਾਕਟਰ ਨੇ ਕਿਹਾ ਕਿ, “ਜਦੋਂ ਤਾਪਮਾਨ ਵਧਦਾ ਹੈ, ਤਾਂ ਜਾਨਵਰ ਵਧੇਰੇ ਤਣਾਅ ਮਹਿਸੂਸ ਕਰਦੇ ਹਨ ਅਤੇ ਬੁਰਾ ਵਿਵਹਾਰ ਕਰਦੇ ਹਨ।’’ ਗ਼ੌਰਤਲਬ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਕੁੱਤਿਆਂ ਵੱਲੋਂ ਵੱਢਣ ਕਾਰਨ ਕੁਝ ਲੋਕਾਂ ਨੂੰ ਜਾਨ ਗਵਾਉਣੀ ਪਈ ਹੈ।

Advertisement