ਤਤਕਾਲੀ ਐੱਸ ਐੱਚ ਓ ਤੇ ਦੋ ਗੰਨਮੈਨਾਂ ਖ਼ਿਲਾਫ਼ ਕੇਸ ਦਰਜ
ਬਿਨਾਂ ਕਾਰਵਾੲੀ ਮੁਲਜ਼ਮ ਨੂੰ ਛੱਡਣ ਲਈ ਰਿਸ਼ਵਤ ਲੈਣ ਦਾ ਦੋਸ਼; ਜਾਂਚ ਮਗਰੋਂ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ
Advertisement
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿਛਲੇ ਹਫਤੇ ਪੁਲ ਨਹਿਰ ਤੱਤਲਾ ਵਿੱਚ ਲਾਏ ਨਾਕੇ ਦੌਰਾਨ ਬਿਨਾਂ ਕਾਰਵਾਈ ਕੀਤੇ ਮੁਲਜ਼ਮਾਂ ਨੂੰ ਛੱਡਣ ’ਤੇ 19,800 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਥਾਣਾ ਸੇਖਵਾਂ ਦੇ ਤਤਕਾਲੀ ਐੱਸ ਐੱਚ ਓ ਸਬ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਉਸ ਦੇ ਦੋ ਗੰਨਮੈਨਾਂ ਵਿਰੁੱਧ ਥਾਣਾ ਸੇਖਵਾਂ ਵਿੱਚ ਕੇਸ ਦਰਜ ਕੀਤਾ ਗਿਆ ਹੈ। ਜਾਂਚ ਮਗਰੋਂ ਏਐੱਸਆਈ ਭਗਤ ਸਿੰਘ ਵੱਲੋਂ ਉੱਚ ਪੁਲੀਸ ਅਧਿਕਾਰੀ ਨੂੰ ਆਪਣੀ ਰਿਪੋਰਟ ਭੇਜ ਦਿੱਤੀ ਗਈ ਹੈ।
ਜਾਂਚ ਅਧਿਕਾਰੀ ਡੀ ਐੱਸ ਪੀ ਸੰਜੀਵ ਕੁਮਾਰ ਸਿਟੀ ਬਟਾਲਾ ਨੇ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਿਆ ਕਿ 5 ਸਤੰਬਰ ਨੂੰ ਥਾਣਾ ਸੇਖਵਾਂ ਦੇ ਐੱਸ ਐੱਚ ਓ. ਸਬ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਉਸ ਦੇ ਦੋ ਗੰਨਮੈਨ ਏ ਐੱਸ ਆਈ ਵਰਿੰਦਰ ਸਿੰਘ ਅਤੇ ਸੀਨੀਅਰ ਸਿਪਾਹੀ ਹਰਿੰਦਰ ਸਿੰਘ ਵੱਲੋਂ ਪੁਲ ਨਹਿਰ ਤਤਲਾ ਵਿੱਚ ਨਾਕੇ ਦੌਰਾਨ ਮੋਟਰਸਾਈਕਲ ਚਾਲਕ ਗੁਰਵਿੰਦਰ ਸਿੰਘ ਉਰਫ ਘੁੱਗਰੀ ਕੋਲੋਂ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਾ ਹੋਈ ਪਰ ਉਸ ਦੇ ਪਿੱਛੇ ਬੈਠੇ ਸਾਥੀ ਲਵਪ੍ਰੀਤ ਸਿੰਘ ਉਰਫ ਲੱਭਾ ਕੋਲੋਂ ਕਰੀਬ 4 ਗ੍ਰਾਮ ਹੈਰੋਇਨ ਅਤੇ ਕੰਪਿਊਟਰ ਕੰਡਾ ਬਰਾਮਦ ਹੋਇਆ ਸੀ। ਦੋਵਾਂ ਗੰਨਮੈਨਾਂ ਨੇ ਗੁਰਵਿੰਦਰ ਸਿੰਘ ਨੂੰ ਬਿਨਾਂ ਕਾਰਵਾਈ ਕੀਤੇ ਛੱਡਣ ’ਤੇ 19,800 ਰੁਪਏ ਰਿਸ਼ਵਤ ਵਜੋਂ ਲਏ। ਇਸ ਦੌਰਾਨ ਜਾਂਚ ਮਗਰੋਂ ਥਾਣਾ ਸੇਖਵਾਂ ਦੇ ਤਤਕਾਲੀ ਐੱਸ ਐੱਚਓ ਸਬ ਇੰਸਪੈਕਟਰ ਹਰਜਿੰਦਰ ਸਿੰਘ, ਏ ਐੱਸ ਆਈ ਵਰਿੰਦਰ ਸਿੰਘ ਤੇ ਸੀਨੀਅਰ ਸਿਪਾਹੀ ਹਰਿੰਦਰ ਸਿੰਘ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Advertisement
Advertisement