ਔਰਤ ਨੂੰ ਫੋਨ ਕਰਨ ਵਾਲੇ ਥਾਣੇਦਾਰ ਖ਼ਿਲਾਫ਼ ਕੇਸ ਦਰਜ
ਮਹਿਲਾ ਕਮਿਸ਼ਨ ਵੱਲੋਂ ਮਾਮਲੇ ਖੁਦ ਨੋਟਿਸ ਲੈਣ ਤੋਂ ਬਾਅਦ ਪੁਲੀਸ ਨੇ ਇਥੋਂ ਦੇ ਥਾਣੇ ਦੇ ਸਾਬਕਾ ਮੁਖੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਆਡੀਓ ਕਲਿੱਪ ਵੀ ਵਾਇਰਲ ਹੋਈ ਸੀ। ਡੀ ਐੱਸ ਪੀ ਫਿਲੌਰ ਸਰਵਣ ਸਿੰਘ ਬੱਲ...
Advertisement
ਮਹਿਲਾ ਕਮਿਸ਼ਨ ਵੱਲੋਂ ਮਾਮਲੇ ਖੁਦ ਨੋਟਿਸ ਲੈਣ ਤੋਂ ਬਾਅਦ ਪੁਲੀਸ ਨੇ ਇਥੋਂ ਦੇ ਥਾਣੇ ਦੇ ਸਾਬਕਾ ਮੁਖੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਆਡੀਓ ਕਲਿੱਪ ਵੀ ਵਾਇਰਲ ਹੋਈ ਸੀ। ਡੀ ਐੱਸ ਪੀ ਫਿਲੌਰ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਸਬ ਇੰਸਪੈਕਟਰ ਭੂਸ਼ਣ ਕੁਮਾਰ ਵਿਰੁੱਧ ਥਾਣਾ ਫਿਲੌਰ ’ਚ ਕੇਸ ਦਰਜ ਕੀਤਾ ਗਿਆ ਹੈ। ਭੂਸ਼ਣ ਕੁਮਾਰ ’ਤੇ ਦੋਸ਼ ਹੈ ਕਿ ਉਸ ਨੇ ਸਰਕਾਰੀ ਮੋਬਾਈਲ ਤੋਂ ਕਿਸੇ ਅਣਪਛਾਤੇ ਨੰਬਰ ’ਤੇ ਕਾਲ ਕੀਤੀ ਸੀ, ਜਿਸ ਵਿੱਚ ਉਹ ਔਰਤ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਉਸ ਔਰਤ ਨੂੰ ਕਹਿ ਰਿਹਾ ਹੈ ਕਿ ਉਹ ਜਲਦੀ ਉਸ ਨੂੰ ਇੱਕਲੀ ਮਿਲਣ ਆ ਜਾਵੇ। ਡੀ ਐੱਸ ਪੀ ਫਿਲੌਰ ਨੇ ਕਿਹਾ ਕਿ ਭੂਸ਼ਣ ਕੁਮਾਰ ’ਤੇ ਦੋਸ਼ ਹੈ ਕਿ ਉਸ ਨੇ ਜ਼ਿੰਮੇਵਾਰ ਪੁਲੀਸ ਅਫਸਰ ਹੋਣ ਦੇ ਬਾਵਜੂਦ ਆਪਣੇ ਅਹੁਦੇ ਦੀ ਦੁਰਵਰਤੋਂ ਵਰਤੋਂ ਕੀਤੀ ਹੈ।
Advertisement
Advertisement