ਵੱਧ ਮਾਤਰਾ ’ਚ ਝੋਨਾ ਰੱਖਣ ’ਤੇ ਸ਼ੈੱਲਰ ਮਾਲਕ ਖ਼ਿਲਾਫ਼ ਕੇਸ
ਪੰਜਾਬ ਸਰਕਾਰ ਵੱਲੋਂ ਜਾਰੀ ‘ਕਸਟਮ ਮਿਲਿੰਗ ਪਾਲਿਸੀ’ ਦੀ ਉਲੰਘਣਾ ਕਰ ਕੇ ਸ਼ੈੱਲਰ ’ਚ ਝੋਨੇ ਦੀਆਂ ਵੱਧ ਬੋਰੀਆਂ ਰੱਖਣ ਦੇ ਮਾਮਲੇ ’ਚ ਲੱਖੇਵਾਲੀ ਪੁਲੀਸ ਨੇ ਸ਼ੈੱਲਰ ਮਾਲਕ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਜ਼ਿਲ੍ਹਾ ਮੈਨੇਜਰ ਪਨਸਪ ਸ੍ਰੀ...
Advertisement
ਪੰਜਾਬ ਸਰਕਾਰ ਵੱਲੋਂ ਜਾਰੀ ‘ਕਸਟਮ ਮਿਲਿੰਗ ਪਾਲਿਸੀ’ ਦੀ ਉਲੰਘਣਾ ਕਰ ਕੇ ਸ਼ੈੱਲਰ ’ਚ ਝੋਨੇ ਦੀਆਂ ਵੱਧ ਬੋਰੀਆਂ ਰੱਖਣ ਦੇ ਮਾਮਲੇ ’ਚ ਲੱਖੇਵਾਲੀ ਪੁਲੀਸ ਨੇ ਸ਼ੈੱਲਰ ਮਾਲਕ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਜ਼ਿਲ੍ਹਾ ਮੈਨੇਜਰ ਪਨਸਪ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜ਼ਿਲ੍ਹਾ ਖ਼ੁਰਾਕ ਸਪਲਾਈਜ਼ ਕੰਟਰੋਲਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਬਣਾਈ ‘ਪੀ ਵੀ ਟੀਮ’ ਵੱਲੋਂ ਮੈਸ: ਰੌਇਲ ਰਾਈਸ ਮਿੱਲ ਦੀ ਪੜਤਾਲ ਕੀਤੀ ਗਈ। ਇਸ ਦੌਰਾਨ ਸਾਹਮਣੇ ਆਇਆ ਕਿ ਸ਼ੈੱਲਰ ਵਿੱਚ 2025-26 ਲਈ ਝੋਨੇ ਦੀਆਂ ਕੁੱਲ 49,894 ਬੋਰੀਆਂ ਮਿਲੀਆਂ ਹਨ। ਮੰਡੀ ਇੰਚਾਰਜ ਤਾਮਕੋਟ ਅਨੁਸਾਰ ਇਸ ਸ਼ੈੱਲਰ ਵਿੱਚ ਝੋਨੇ ਦੀਆਂ ਭਰੀਆਂ ਕੁੱਲ 9598 ਬੋਰੀਆਂ ਹੀ ਭੇਜੀਆਂ ਗਈਆਂ ਹਨ। ਇਸ ਤਰ੍ਹਾਂ ਸ਼ੈੱਲਰ ਵਿੱਚ 40,296 ਬੋਰੀਆਂ ਵੱਧ ਮਿਲੀਆਂ ਹਨ। ਇਸ ’ਤੇ ਪੁਲੀਸ ਨੇ ਸ਼ੈੱਲਰ ਮਾਲਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਪਰ ਗ੍ਰਿਫ਼ਤਾਰੀ ਬਾਕੀ ਹੈ।
Advertisement
Advertisement