ਗੋਲੀਆਂ ਮਾਰਨ ਦੇ ਦੋਸ਼ ਹੇਠ ਚਾਰ ਖ਼ਿਲਾਫ਼ ਕੇਸ
ਥਾਣਾ ਸਦਰ ਪੱਟੀ ਨੇ ਪਿੰਡ ਘੜਿਆਲਾ ਵਿੱਚ ਗੋਲੀਆਂ ਮਾਰ ਕੇ ਦੋ ਜਣਿਆਂ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ| ਏ ਐੱਸ ਆਈ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਪਛਾਣ ਬਲਵੀਰ ਲਾਲ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ...
Advertisement
ਥਾਣਾ ਸਦਰ ਪੱਟੀ ਨੇ ਪਿੰਡ ਘੜਿਆਲਾ ਵਿੱਚ ਗੋਲੀਆਂ ਮਾਰ ਕੇ ਦੋ ਜਣਿਆਂ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ| ਏ ਐੱਸ ਆਈ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਪਛਾਣ ਬਲਵੀਰ ਲਾਲ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਕੁਝ ਦਿਨ ਪਹਿਲਾਂ ਉਹ ਦੇਰ ਸ਼ਾਮ ਗਲੀ ਵਿੱਚ ਖੜ੍ਹੇ ਗੱਲਾਂ ਕਰ ਰਹੇ ਸਨ। ਇਸ ਦੌਰਾਨ ਚਾਰ ਕਾਰ ਸਵਾਰ ਜਬਰੀ ਬਲਵੀਰ ਲਾਲ ਦੇ ਘਰ ਅੰਦਰ ਜਾਣ ਲੱਗੇ। ਬਲਵੀਰ ਅਤੇ ਲਵਪ੍ਰੀਤ ਨੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਦੋਵਾਂ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਤਿੰਨ ਮੁਲਜ਼ਮਾਂ ਗੁਰਸੇਵਕ ਸਿੰਘ, ਰਸ਼ਪਾਲ ਸਿੰਘ ਪਾਲੀ ਤੇ ਸੁੱਖਾ ਸਿੰਘ ਦੀ ਪਛਾਣ ਕਰ ਲਈ ਹੈ, ਜਦੋਂਕਿ ਇੱਕ ਦੀ ਹਾਲੇ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਫ਼ਰਾਰ ਹਨ| ਦੋਵਾਂ ਜ਼ਖ਼ਮੀਆਂ ਨੂੰ ਸਮੂਹਿਕ ਸਿਹਤ ਕੇਂਦਰ ਘੜਿਆਲਾ ’ਚ ਦਾਖ਼ਲ ਕਰਵਾਇਆ ਗਿਆ ਹੈ|
Advertisement
Advertisement