ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ: ਵੈਨਕੂਵਰ ’ਚ ਪੰਜਾਬੀ ਨੌਜਵਾਨ ਦੇ ਤਿੰਨ ਕਾਤਲਾਂ ਨੂੰ ਉਮਰ ਕੈਦ

ਤਿੰਨ ਸਾਲ ਪਹਿਲਾਂ ਵਿਸ਼ਾਲ ਵਾਲੀਆ ਨੂੰ ਯੂਬੀਸੀ ਕੈਂਪਸ ’ਚ ਮਾਰੀਆਂ ਸੀ ਗੋਲੀਆਂ, ਦੋਸ਼ੀਆਂ ਨੂੰ ਜੁਰਮ ਕਬੂਲ ਕਰਨ ਦਾ ਲਾਭ ਨਾ ਮਿਲਿਆ
ਸੰਕੇਤਕ ਤਸਵੀਰ।
Advertisement
ਤਿੰਨ ਸਾਲ ਪਹਿਲਾਂ ਯੂ ਬੀ ਸੀ ਕੈਂਪਸ ਵਿੱਚ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰਨ ਵਾਲੇ ਤਿੰਨ ਦੋਸ਼ੀਆਂ ਬਲਰਾਜ ਬਸਰਾ, ਇਕਬਾਲ ਕੰਗ ਅਤੇ ਉਨ੍ਹਾਂ ਦੇ ਗੋਰੇ ਦੋਸਤ ਬੇਪਤਿਸਤੇ ਨੂੰ ਕੋਰਟ ਨੇ ਉਮਰ ਕੈਦ ਦੀ ਸਜਾ ਦਿੱਤੀ ਹੈ। ਤਿੰਨਾਂ ਵਲੋਂ ਜੁਰਮ ਦਾ ਕਬੂਲ ਕਰ ਲੈਣ ਦੇ ਬਾਵਜੂਦ ਬੀ ਸੀ ਸੁਪਰੀਮ ਕੋਰਟ ਦੇ ਜੱਜ ਨੇ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦਿੱਤੀ।

 

Advertisement

ਜੁਰਮ ਕਰਨ ਤੋਂ ਬਾਅਦ ਹਿੰਸਕ ਢੰਗ ਅਪਣਾਉਣ ਬਦਲੇ ਤਿੰਨਾਂ ਨੂੰ 5-5 ਸਾਲ ਵੱਖਰੀ ਕੈਦ ਸੁਣਾਈ ਗਈ ਹੈ। ਪ੍ਰਾਪਤਰ ਜਾਣਕਾਰੀ ਅਨੁਸਾਰ ਇਕਬਾਲ ਕੰਗ ਅਤੇ ਬੇਪਤਿਸਤੇ ਨੂੰ 17 ਸਾਲਾਂ ਬਾਦ ਪੈਰੋਲ ਮਿਲ ਸਕੇਗੀ, ਪਰ ਬਲਰਾਜ ਬਸਰਾ ਲਗਾਤਾਰ 25 ਸਾਲ ਜੇਲ ਵਿੱਚ ਕੱਟਣ ਤੋਂ ਬਾਦ ਹੀ ਉਹ ਪੈਰੋਲ ਲਈ ਬੇਨਤੀ ਕਰ ਸਕੇਗਾ।

ਜਾਂਚ ਟੀਮ ਦੇ ਸਾਰਜੈਂਟ ਫਰੈਂਡਾ ਫੋਗ ਨੇ ਦੱਸਿਆ ਕਿ ਦੋਸ਼ੀਆਂ ਨੇ ਵਿਸ਼ਾਲ ਵਾਲੀਆ ਨੂੰ ਮਾਰਨ ਤੋਂ ਬਾਦ ਸਬੂਤ ਮਿਟਾਉਣ ਦੇ ਯਤਨ ਵਜੋਂ ਆਪਣੇ ਵਾਹਨ ਨੂੰ ਅੱਗ ਲਾਈ ਅਤੇ ਕਿਸੇ ਦਾ ਵਾਹਨ ਖੋਹ ਕੇ ਤੇਜ ਰਫਤਾਰ ਭੱਜਦੇ ਸਮੇਂ ਹਾਦਸਿਆਂ ਦੀ ਪ੍ਰਵਾਹ ਕੀਤੇ ਬਗੈਰ ਕਈ ਜਾਨਾਂ ਨੂੰ ਖਤਰੇ ਵਿੱਚ ਪਾਇਆ। ਘਟਨਾ ਤੋਂ ਬਾਅਦ ਉਨ੍ਹਾਂ ਦਾ ਵਾਹਨ ਰੁਕਣ ਕਾਰਨ ਰਿਚਮੰਡ ਪੁਲੀਸ ਵਲੋਂ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਸੀ।

ਗ਼ੌਰਤਲਬ ਹੈ ਕਿ ਵਿਸ਼ਾਲ ਵਾਲੀਆ ਤਿੰਨ੍ਹਾਂ ਦੋਸ਼ੀਆਂ ਦਾ ਦੋਸਤ ਸੀ, ਪਰ ਕਿਸੇ ਗੱਲ ਤੋਂ ਵਿਗਾੜ ਪੈ ਜਾਣ ਕਾਰਨ ਯੋਜਨਾਬੱਧ ਢੰਗ ਨਾਲ 17 ਅਕਤੂਬਰ 2022 ਨੂੰ ਯੂਬੀਸੀ ਕੈਂਪਸ ਵਿੱਚ ਲਿਜਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ।

 

 

Advertisement
Tags :
2022 murder caseBalraj BasraBalraj Basra life sentenceBapisteIqbal KangIqbal Kang paroleLife ImprisonmentPunjabi Youth MurderPunjabi youth murder CanadaUBC Campus ShootingUBC shootingVancouver crimeVancouver MurderVishal WaliaVishal Walia murder
Show comments