ਕੈਨੇਡਾ: ਪੰਜਾਬੀਆਂ ਵੱਲੋਂ ਅਦਾਕਾਰ ਤੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ
ਨੌਰਥ ਅਮਰੀਕਾ ਪੀ ਏ ਯੂ ਅਲੂਮਨੀ ਐਸੋਸੀਏਸ਼ਨ ਅਤੇ ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਪੰਜਾਬੀ ਭਵਨ ਵਿੱਚ ਰੱਖੇ ਇੱਕ ਸ਼ੋਕ ਸਮਾਗਮ ਵਿੱਚ ਅਦਾਕਾਰ ਅਤੇ ਕਾਮੇਡੀ ਦੇ ਬਾਦਸ਼ਾਹ ਡਾ. ਜਸਵਿੰਦਰ ਸਿੰਘ ਭੱਲਾ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਬੋਲਦਿਆਂ ਵਿਨੀਪੈੱਗ ਤੋ ਐੱਮ...
Advertisement
ਨੌਰਥ ਅਮਰੀਕਾ ਪੀ ਏ ਯੂ ਅਲੂਮਨੀ ਐਸੋਸੀਏਸ਼ਨ ਅਤੇ ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਪੰਜਾਬੀ ਭਵਨ ਵਿੱਚ ਰੱਖੇ ਇੱਕ ਸ਼ੋਕ ਸਮਾਗਮ ਵਿੱਚ ਅਦਾਕਾਰ ਅਤੇ ਕਾਮੇਡੀ ਦੇ ਬਾਦਸ਼ਾਹ ਡਾ. ਜਸਵਿੰਦਰ ਸਿੰਘ ਭੱਲਾ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਬੋਲਦਿਆਂ ਵਿਨੀਪੈੱਗ ਤੋ ਐੱਮ ਐੱਲ ਏ ਅਤੇ ਪੀ ਏ ਯੂ ਦੇ ਵਿਦਿਆਰਥੀ ਰਹੇ ਜਸਵਿੰਦਰ ਸਿੰਘ ਬਿੱਟਾ ਨੇ ਕਿਹਾ ਕਿ ਜਸਵਿੰਦਰ ਭੱਲਾ ਪੰਜਾਬੀਆਂ ਦੇ ਮਨ ਵਿੱਚ ਵਸਿਆ ਹੋਇਆ ਕਲਾਕਾਰ ਹੈ। ਸ੍ਰੀ ਭੱਲਾ ਨੇ ਆਪਣੀ ਕਾਮੇਡੀ ਦੌਰਾਨ ਕਦੇ ਵੀ ਸਮਾਜਿਕ ਕਦਰਾਂ ਕੀਮਤਾਂ ਨੂੰ ਨਹੀਂ ਵਿਸਾਰਿਆ ਬਲਕਿ ਉਨ੍ਹਾਂ ਨੇ ਲੋਕ ਮੁਦਿਆਂ ਨੂੰ ਵਿਅੰਗ ਰਾਹੀਂ ਚੁੱਕਿਆ ਅਤੇ ਬਾਲਮੁਕੰਦ ਸ਼ਰਮਾ ਨਾਲ ਮਿਲ ਕੇ ਛਣਕਾਟਾ ਦੀ ਸੀਰੀਜ ਸ਼ੁਰੂ ਕੀਤੀ।
ਸਰਗਮ ਰੇਡੀਓ ਦੇ ਵਕਤਾ ਡਾ ਬਲਵਿੰਦਰ ਸਿੰਘ ਧਾਲੀਵਾਲ ਨੇ ਭੱਲਾ ਦੇ ਸਾਦੇ ਜੀਵਨ ਦੀ ਗੱਲ ਕਰਦਿਆਂ ਕਿਹਾ ਕਿ ਉਹ ਮਿੱਟੀ ਨਾਲ ਜੁੜਿਆ ਕਲਾਕਾਰ ਸੀ ਉਨ੍ਹਾਂ ਦੀ ਕਾਮੇਡੀ ਲੋਕ ਜੀਵਨ ਤੇ ਅਧਾਰਤ ਸੀ। ਭੱਲਾ ਨੇ ਮਹੌਲ ਠੀਕ ਹੈ, ਜੀਜਾ ਜੀ, ਜਿਹਨੇ ਮੇਰਾ ਦਿਲ ਲੁੱਟਿਆ, ਜੱਟ ਏਅਰਵੇਜ ਆਦਿ ਫ਼ਿਲਮਾਂ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਇਆ
ਪ੍ਰਿੰਸੀਪਲ ਸਰਵਣ ਸਿੰਘ ਨੇ ਯਾਦ ਕਰਦਿਆਂ ਕਿਹਾ ਕਿ ਭੱਲਾ ਚਾਚਾ ਚਤਰ ਸਿੰਓ ਦੇ ਨਾਂ ਨਾਲ ਮਸ਼ਹੂਰ ਹੋਇਆ ਸੀ, ਸਕਿੱਟਾਂ ਵਿੱਚ ਉਸ ਦੇ ਹੋਰ ਕਈ ਨਾਮ ਪਰਚਲਤ ਸਨ। ਇਸ ਮੌਕੇ ਪੀ ਏ ਯੂ ਦੇ ਵੀ ਸੀ ਡਾ ਸਤਬੀਰ ਸਿੰਘ ਗੋਸਲ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ ਗੁਰਭਜਨ ਗਿੱਲ ਦੇਆਡੀਓ ਸੁਨੇਹੇ ਸਾਂਝੇ ਕੀਤੇ ਗਏ। ਸਮਾਗਮ ਵਿੱਚ ਡਾ. ਅਮਰਜੀਤ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਬੱਲ, ਡਾ. ਸੁਖਨੈਨ, ਪ੍ਰੋਫੈਸਰ ਜਗੀਰ ਸਿੰਘ ਕਾਹਲੋਂ, ਪਰਮਜੀਤ ਸਿੰਘ ਵਿਰਦੀ, ਡਾ. ਪ੍ਰਗਟ ਸਿੰਘ, ਬੱਗਾ ਡਾ. ਸੰਤੋਖ ਸਿੰਘ ਚਹਿਲ, ਗਗਨ ਸ਼ਰਮਾ, ਬਲਵੀਰ ਕੌਰ ਰਾਏਕੋਟੀ ਆਦਿ ਨੇ ਹਾਜ਼ਰੀ ਭਰੀ।
Advertisement