ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ: ਪਤਨੀ ਦੀ ਹੱਤਿਆ ਦੇ ਦੋਸ਼ ਹੇਠ ਪੰਜਾਬੀ ਨੂੰ ਉਮਰ ਕੈਦ

13 ਸਾਲ ਤੱਕ ਨਹੀਂ ਮਿਲੇਗੀ ਪੈਰੋਲ; ਜੱਜ ਨੇ ਕੀਤੀਆਂ ਤਿੱਖੀਆਂ ਟਿੱਪਣੀਆਂ
ਕਮਲਜੀਤ ਕੌਰ ਸੰਧੂ ਦੀ ਫਾਈਲ ਫੋਟੋ।
Advertisement

ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 5 ਜੁਲਾਈ

Advertisement

ਪੰਜਾਬੀਆਂ ਦੀ ਵੱਡੀ ਵੱਸੋਂ ਵਾਲੇ ਸ਼ਹਿਰ ਐਬਸਫੋਰਡ ਵਿੱਚ ਦੋ ਸਾਲ ਪਹਿਲਾਂ ਆਪਣੀ ਪਤਨੀ ਦੀ ਹੱਤਿਆ ਕਰਨ ਵਾਲੇ ਇਕ ਪੰਜਾਬੀ ਵਿਅਕਤੀ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੂੰ 13 ਸਾਲ ਤੱਕ ਪੈਰੋਲ ਵੀ ਨਹੀਂ ਮਿਲ ਸਕੇਗੀ। ਕਤਲ ਦੀ ਇਹ ਮੰਦਭਾਗੀ ਘਟਨਾ ਦੋ ਸਾਲ ਪਹਿਲਾਂ 28 ਜੁਲਾਈ ਨੂੰ ਵਾਪਰੀ ਸੀ। ਪੁਲੀਸ ਜਦੋਂ ਮੌਕੇ ’ਤੇ ਪਹੁੰਚੀ ਤਾਂ ਘਰ ਵਿੱਚ ਦੋ ਬੱਚਿਆਂ ਦੀ ਮਾਂ ਕਮਲਜੀਤ ਕੌਰ ਸੰਧੂ (45) ਤੜਪ ਰਹੀ ਸੀ। ਉਸ ਦੇ ਸਿਰ ਅਤੇ ਗਰਦਨ ’ਤੇ ਕੁਹਾੜੀ ਦੇ ਕਈ ਡੂੰਗੇ ਜ਼ਖ਼ਮ ਸਨ ਅਤੇ ਉਹ ਲਹੂ-ਲੁਹਾਣ ਹੋਈ ਪਈ ਸੀ। ਉਸ ਦੇ ਪਤੀ ਇੰਦਰਜੀਤ ਸਿੰਘ ਸੰਧੂ (50) ਨੂੰ ਕਿਰਾਏਦਾਰਾਂ ਨੇ ਫੜਿਆ ਹੋਇਆ ਸੀ। ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਤੇ ਹਮਲੇ ਵਿੱਚ ਵਰਤੀ ਗਈ ਕੁਹਾੜੀ ਵੀ ਕਬਜ਼ੇ ਵਿੱਚ ਲੈ ਲਈ।

ਬੀਸੀ ਸੁਪਰੀਮ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਢਾਈ ਕੁ ਮਹੀਨੇ ਪਹਿਲਾਂ ਦੋਸ਼ੀ ਨੇ ਜਸਟਿਸ ਦੇਵ ਡੇਲ ਮੂਹਰੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਮਾਣਯੋਗ ਜੱਜ ਨੇ ਅੱਜ ਇਸ ਸਬੰਧੀ ਫੈਸਲਾ ਸੁਣਾਉਂਦਿਆਂ ਇੰਦਰਜੀਤ ਸਿੰਘ ਸੰਧੂ ਨੂੰ ਦੋਸ਼ੀ ਕਰਾਰ ਦਿੱਤਾ ਤੇ ਉਮਰ ਕੈਦ ਦੀ ਸਜ਼ਾ ਸੁਣਾਈ। ਜੱਜ ਨੇ ਤਿੱਖੀਆਂ ਟਿੱਪਣੀਆਂ ਕਰਦਿਆਂ ਉਸ ਨੂੰ ਬੁੱਚੜ ਤੇ ਬੇਰਹਿਮ ਪਤੀ ਅਤੇ ਹਿੰਸਕ ਵਿਅਕਤੀ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਕਿਸੇ ਲਿਹਾਜ਼ ਦਾ ਹੱਕਦਾਰ ਨਹੀਂ ਹੈ।

Advertisement