ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ: ਪਤਨੀ ਦੀ ਹੱਤਿਆ ਦੇ ਦੋਸ਼ ਹੇਠ ਪੰਜਾਬੀ ਗ੍ਰਿਫਤਾਰ

ਉਂਟਾਰੀਓ ਦੀ ਬੈਰੀ ਪੁਲੀਸ ਨੇ ਸੁਖਦੀਪ ਕੌਰ (41) ਦੀ ਹੱਤਿਆ ਦੇ ਮਾਮਲੇ ਦੀ ਜਾਂਚ ਕਰਦਿਆਂ ਸਬੂਤ ਇਕੱਤਰ ਕਰਕੇ ਉਸ ਦੇ ਪਤੀ ਰਣਜੀਤ ਸਿੰਘ ਚੀਮਾ (45) ਨੂੰ ਦੂਜਾ ਦਰਜਾ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਬੁਲਾਰੇ ਜੋਇ ਬ੍ਰਿਸਬੌਇਸ...
Advertisement

ਉਂਟਾਰੀਓ ਦੀ ਬੈਰੀ ਪੁਲੀਸ ਨੇ ਸੁਖਦੀਪ ਕੌਰ (41) ਦੀ ਹੱਤਿਆ ਦੇ ਮਾਮਲੇ ਦੀ ਜਾਂਚ ਕਰਦਿਆਂ ਸਬੂਤ ਇਕੱਤਰ ਕਰਕੇ ਉਸ ਦੇ ਪਤੀ ਰਣਜੀਤ ਸਿੰਘ ਚੀਮਾ (45) ਨੂੰ ਦੂਜਾ ਦਰਜਾ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਬੁਲਾਰੇ ਜੋਇ ਬ੍ਰਿਸਬੌਇਸ ਅਨੁਸਾਰ ਸੁਖਦੀਪ ਕੌਰ ਬੈਰੀ ਸ਼ਹਿਰ ਦੇ ਸਪੈਰੋਵੇਅ ਸਥਿਤ ਘਰ ਵਿਚ ਆਪਣੇ ਨਾਬਾਲਗ ਬੱਚੇ ਅਤੇ ਸੱਸ ਸਹੁਰੇ ਨਾਲ ਰਹਿੰਦੀ ਸੀ। ਸ਼ਨਿਚਰਵਾਰ ਸ਼ਾਮ ਕਿਸੇ ਨੇ ਉਸ ਘਰ ਵਿੱਚ ਹਿੰਸਾ ਦੀ ਸੂਚਨਾ ਦਿੱਤੀ ਤਾਂ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਵੇਖਿਆ ਕਿ ਰਣਜੀਤ ਕੌਰ ਦੀ ਮੌਤ ਹੋ ਚੁੱਕੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਹੱਤਿਆ ਰਣਜੀਤ ਸਿੰਘ ਚੀਮਾ ਵਲੋਂ ਕੀਤੀ ਗਈ। ਪੁਲੀਸ ਨੇ ਰਣਜੀਤ ਚੀਮਾ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਵੀਡੀਓ ਕਾਨਫਰੰਸਿੰਗ ਰਾਹੀਂ ਜੱਜ ਮੂਹਰੇ ਪੇਸ਼ ਕੀਤਾ, ਜਿਸ ਨੇ ਉਸ ਨੂੰ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ। ਗੁਆਂਢੀਆਂ ਅਨੁਸਾਰ ਰਣਜੀਤ ਹਿੰਸਕ ਸੁਭਾਅ ਵਾਲਾ ਅਤੇ ਨਸ਼ਿਆਂ ਦਾ ਆਦੀ ਹੈ।

Advertisement
Advertisement
Tags :
Canada News
Show comments