ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ: ਪਿਤਾ ਦੀ ਹੱਤਿਆ ਕਰ ਕੇ ਪੰਜਾਬੀ ਲੜਕਾ ਫਰਾਰ

Canada News ਪੀਲ ਪੁਲੀਸ ਉਸ ਪੰਜਾਬੀ ਮੁੰਡੇ ਦੀ ਭਾਲ ਕਰ ਰਹੀ ਹੈ, ਜੋ ਸ਼ਨਿਚਰਵਾਰ ਦੀ ਸ਼ਾਮ ਨੂੰ ਬਰੈਂਪਟਨ ਵਿੱਚ ਆਪਣੇ ਪਿਤਾ ਦੀ ਹੱਤਿਆ ਕਰਕੇ ਫਰਾਰ ਹੋ ਗਿਆ ਸੀ। ਪੁਲੀਸ ਅਨੁਸਾਰ ਸ਼ਹਿਰ ਦੀ ਕਲੀਅਰ ਜੌਇ ਸਟਰੀਟ ’ਤੇ ਘਰ ਵਿੱਚ ਗੋਲੀਆਂ ਚੱਲੀਆਂ...
Advertisement

Canada News

ਪੀਲ ਪੁਲੀਸ ਉਸ ਪੰਜਾਬੀ ਮੁੰਡੇ ਦੀ ਭਾਲ ਕਰ ਰਹੀ ਹੈ, ਜੋ ਸ਼ਨਿਚਰਵਾਰ ਦੀ ਸ਼ਾਮ ਨੂੰ ਬਰੈਂਪਟਨ ਵਿੱਚ ਆਪਣੇ ਪਿਤਾ ਦੀ ਹੱਤਿਆ ਕਰਕੇ ਫਰਾਰ ਹੋ ਗਿਆ ਸੀ। ਪੁਲੀਸ ਅਨੁਸਾਰ ਸ਼ਹਿਰ ਦੀ ਕਲੀਅਰ ਜੌਇ ਸਟਰੀਟ ’ਤੇ ਘਰ ਵਿੱਚ ਗੋਲੀਆਂ ਚੱਲੀਆਂ ਜਿਸ ਤੋਂ ਬਾਅਦ ਜਦੋਂ ਪੁਲੀਸ ਉਥੇ ਪੁੱਜੀ ਤਾਂ 50 ਸਾਲਾ ਵਿਅਕਤੀ ਗੰਭੀਰ ਜ਼ਖ਼ਮੀ ਮਿਲਿਆ ਜਿਸ ਦੀ ਕੁਝ ਦੇਰ ਬਾਅਦ ਮੌਤ ਹੋ ਗਈ। ਪਤਾ ਲੱਗਾ ਕਿ ਉਸ ਨੂੰ ਉਸ ਦੇ ਪੁੱਤਰ ਨੇ ਹੀ ਗੋਲੀਆਂ ਮਾਰੀਆਂ ਸੀ, ਜਿਸ ਦੀ ਪਛਾਣ 25 ਸਾਲਾ ਨਿਕੋਲਸ ਜਗਲਾਲ ਵਜੋ ਕੀਤੀ ਗਈ। ਪੁਲੀਸ ਨੇ ਉਸਦੀ ਫੋਟੋ ਜਾਰੀ ਕਰਕੇ ਉਸ ਨੂੰ ਫੜਾਉਣ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।

Advertisement

Advertisement
Tags :
Canada Newscanada news updateindia canada news
Show comments