ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੈਨੇਡਾ: ਮੋਗਾ ਦਾ ਨੌਜਵਾਨ ਗੱਡੀ ਸਣੇ ਦਰਿਆ ’ਚ ਰੁੜ੍ਹਿਆ

ਮੋਗਾ(ਮਹਿੰਦਰ ਸਿੰਘ ਰੱਤੀਆਂ): ਮੋਗਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਦਾ 21 ਸਾਲਾ ਨੌਜਵਾਨ ਕੈਨੇਡਾ ਵਿੱਚ ਗੱਡੀ ਸਮੇਤ ਦਰਿਆ ’ਚ ਰੁੜ੍ਹ ਗਿਆ। ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਪਰ ਦਰਿਆ ਦੇ ਤੇਜ਼ ਵਹਾਅ ਕਾਰਨ ਤਿੰਨ ਦਿਨ ਬਾਅਦ ਵੀ ਉਸ ਦਾ ਕੋਈ...
Advertisement

ਮੋਗਾ(ਮਹਿੰਦਰ ਸਿੰਘ ਰੱਤੀਆਂ): ਮੋਗਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਦਾ 21 ਸਾਲਾ ਨੌਜਵਾਨ ਕੈਨੇਡਾ ਵਿੱਚ ਗੱਡੀ ਸਮੇਤ ਦਰਿਆ ’ਚ ਰੁੜ੍ਹ ਗਿਆ। ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਪਰ ਦਰਿਆ ਦੇ ਤੇਜ਼ ਵਹਾਅ ਕਾਰਨ ਤਿੰਨ ਦਿਨ ਬਾਅਦ ਵੀ ਉਸ ਦਾ ਕੋਈ ਪਤਾ ਨਹੀਂ ਲੱਗਾ। ਨਵਦੀਪ ਸਿੰਘ ਸਿੱਧੂ ਮਾਪਿਆਂ ਦੀ ਇਕਲੌਤੀ ਔਲਾਦ ਹੈ। ਉਹ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਗਿਆ ਸੀ, ਜਿੱਥੇ ਉਹ ਬ੍ਰਿਟਿਸ਼ ਕੋਲੰਬੀਆ ’ਚ ਵਰਕ ਪਰਮਿਟ ’ਤੇ ਰਹਿ ਰਿਹਾ ਸੀ। ਉਹ ਆਪਣੇ ਤਿੰਨ ਸਾਥੀਆਂ ਨਾਲ ਗੱਡੀ ’ਚ ਕਿਤੇ ਗਿਆ ਸੀ। ਇਸ ਦੌਰਾਨ ਦਰੱਖਤ ਤੋਂ ਬਚਦਿਆਂ ਉਨ੍ਹਾਂ ਦੀ ਗੱਡੀ ਦਰਿਆ ’ਚ ਜਾ ਡਿੱਗੀ। ਉਸ ਦੇ ਤਿੰਨ ਸਾਥੀ ਤਾਂ ਬਚ ਗਏ ਪਰ ਨਵਦੀਪ ਦਾ ਪਤਾ ਨਹੀਂ ਲੱਗਾ। ਕੈਨੇਡਾ ਪੁਲੀਸ ਅਤੇ ਫਾਇਰ ਡਿਪਾਰਟਮੈਂਟ ਵੱਲੋਂ ਨਵਦੀਪ ਦੀ ਭਾਲ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਕੋਈ ਕਾਮਯਾਬੀ ਨਹੀਂ ਮਿਲੀ।

Advertisement
Advertisement