ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Canada Flights: ਕੈਨੇਡਾ ਵੱਲੋਂ ਭਾਰਤ ਜਾਂਦੇ ਯਾਤਰੀਆਂ ਦੀ ਵਿਸ਼ੇਸ਼ ਜਾਂਚ ਬੰਦ

ਸੀਬੀਸੀ ਨੇ ਟਰਾਂਸਪੋਰਟ ਮੰਤਰੀ ਦਫਤਰ ਦੇ ਹਵਾਲੇ ਨਾਲ ਦਿੱਤੀ ਜਾਣਕਾਰੀ
Advertisement

ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 22 ਨਵੰਬਰ

Advertisement

Canada Flights: ਕੈਨੇਡਾ ਤੋਂ ਦਿੱਲੀ ਲਈ ਜਾਂਦੀਆਂ ਉਡਾਣਾਂ ਦੇ ਯਾਤਰੀਆਂ ਦੀ ਵਿਸ਼ੇਸ਼ ਜਾਂਚ ਕਰਨ ਦੇ ਹੁਕਮ ਅੱਜ ਵਾਪਸ ਲੈ ਲਏ ਗਏ ਹਨ। ਕੈਨੇਡਾ ਦੇ ਸਰਕਾਰੀ ਮੀਡੀਆ ਅਦਾਰੇ ਕੈਨੇਡਾ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਸੀਬੀਸੀ) ਨੇ ਟਰਾਂਸਪੋਰਟ ਮੰਤਰੀ ਦਫਤਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਸੋਮਵਾਰ ਤੋਂ ਸ਼ੁਰੂ ਹੋਈ ਜਾਂਚ ਅੱਜ ਵਾਪਸ ਲੈ ਲਈ ਗਈ ਹੈ ਤੇ ਹੁਣ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਵਿਸ਼ੇਸ਼ ਜਾਂਚ ਪ੍ਰੀਕਿਰਿਆ ਵਿਚੋਂ ਨਹੀਂ ਲੰਘਣਾ ਪਏਗਾ। ਮੀਡੀਆ ਅਦਾਰਿਆਂ ਵਲੋਂ ਵਿਸ਼ੇਸ਼ ਜਾਂਚ ਦੇ ਹੁਕਮਾਂ ਉੱਤੇ ਵਿਚਾਰ ਪੇਸ਼ ਕਰਕੇ ਕਾਰਨ ਗਿਣਾਏ ਜਾ ਰਹੇ ਸਨ। ਸਰਕਾਰੀ ਮੀਡੀਆ ਅਦਾਰੇ ਵਲੋਂ ਪਹਿਲੇ ਹੁਕਮ ਰੱਦ ਕੀਤੇ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ।

Advertisement