ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ: ਵਿਨੀਪੈਗ ਵਿਚ ਨਸ਼ਾ ਤਸਕਰੀ ਨੈੱਟਵਰਕਾਂ ਦਾ ਪਰਦਾਫਾਸ਼, ਦੋ ਵੱਡੇ ਪੰਜਾਬੀ ਗਰੋਹਾਂ ਦੇ ਸਰਗਨੇ ਕਾਬੂ

ਵਿਨੀਪੈਗ ਪੁਲੀਸ ਨੇ ਨਸ਼ਾ ਤਸਕਰਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਦੋ ਵੱਡੇ ਪੰਜਾਬੀ ਗਰੋਹਾਂ ਦੇ ਸਰਗਨਿਆਂ ਨੂੰ ਕਾਬੂ ਕੀਤਾ ਹੈ। ਪੁਲੀਸ ਮੁਤਾਬਕ ਵਿਸ਼ੇਸ਼ ਨਸ਼ਾ ਐਨਫੋਰਸਮੈਂਟ ਯੂਨਿਟ ਦੇ ਪ੍ਰੋਜੈਕਟਾਂ ‘ਖ਼ਾਲਸ’' ਅਤੇ ‘ਬਲੈਕ ਡਰੈਗਨ’' ਤਹਿਤ ਕੀਤੀ ਇਸ ਕਾਰਵਾਈ ਵਿੱਚ ਕਈ ਗ੍ਰਿਫ਼ਤਾਰੀਆਂ ਹੋਈਆਂ...
Advertisement

ਵਿਨੀਪੈਗ ਪੁਲੀਸ ਨੇ ਨਸ਼ਾ ਤਸਕਰਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਦੋ ਵੱਡੇ ਪੰਜਾਬੀ ਗਰੋਹਾਂ ਦੇ ਸਰਗਨਿਆਂ ਨੂੰ ਕਾਬੂ ਕੀਤਾ ਹੈ। ਪੁਲੀਸ ਮੁਤਾਬਕ ਵਿਸ਼ੇਸ਼ ਨਸ਼ਾ ਐਨਫੋਰਸਮੈਂਟ ਯੂਨਿਟ ਦੇ ਪ੍ਰੋਜੈਕਟਾਂ ‘ਖ਼ਾਲਸ’' ਅਤੇ ‘ਬਲੈਕ ਡਰੈਗਨ’' ਤਹਿਤ ਕੀਤੀ ਇਸ ਕਾਰਵਾਈ ਵਿੱਚ ਕਈ ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ।

ਗ੍ਰਿਫ਼ਤਾਰ ਕੀਤੇ ਤਸਕਰਾਂ ਵਿਚ ਨੀਲਮ ਗਰੇਵਾਲ (53), ਦਿਲਗੀਰ ਤੂਰ (36), ਰਣਜੋਧ ਸਿੰਘ (38), ਮਨਪ੍ਰੀਤ ਪੰਧੇਰ (41), ਸੰਦੀਪ ਸਿੰਘ (42), ਸੁਖਰਾਜ ਸਿੰਘ ਬਰਾੜ (45), ਜਗਵਿੰਦਰ ਸਿੰਘ ਬਰਾੜ (45), ਪਰਮਪ੍ਰੀਤ ਸਿੰਘ ਬਰਾੜ (19), ਸੁਖਦੀਪ ਸਿੰਘ ਧਾਲੀਵਾਲ (33), ਕੁਲਵਿੰਦਰ ਬਰਾੜ (40), ਕੁਲਜੀਤ ਸਿੰਘ ਸਿੱਧੂ(27), ਜਸਪ੍ਰੀਤ ਸਿੰਘ(27) ਅਤੇ ਬਲਵਿੰਦਰ ਗਰੇਵਾਲ (49) ਦੇ ਨਾਂ ਸ਼ਾਮਲ ਹਨ।

Advertisement

ਪੁਲੀਸ ਅਧਿਕਾਰੀਆਂ ਅਨੁਸਾਰ ਇਹ ਨੈੱਟਵਰਕ ਵਿਨੀਪੈਗ ਅਤੇ ਆਲ਼ੇ-ਦੁਆਲੇ ਦੇ ਖੇਤਰਾਂ ਵਿੱਚ ਨਸ਼ੇ ਦੀ ਤਸਕਰੀ ਕਰ ਰਿਹਾ ਸੀ। ਪ੍ਰੋਜੈਕਟ ‘ਖ਼ਾਲਸ’ ਅਧੀਨ ਚੱਲੀ ਖੋਜ ਵਿੱਚ ਕਈ ਘਰਾਂ ਅਤੇ ਵਾਹਨਾਂ ਦੀ ਤਲਾਸ਼ੀ ਲਈ ਗਈ, ਜਿੱਥੋਂ ਹੈਰੋਇਨ, ਕੋਕੀਨ, ਫੈਂਟੈਨਿਲ ਅਤੇ ਨਕਦੀ ਸਮੇਤ ਹਥਿਆਰ ਵੀ ਬਰਾਮਦ ਹੋਏ। ਇਸ ਨਾਲ ਨਸ਼ੇ ਦੇ ਵਪਾਰ ਨੂੰ ਵੱਡਾ ਝਟਕਾ ਲੱਗਿਆ ਹੈ।

ਵਿਨੀਪੈਗ ਪੁਲੀਸ ਦੇ ਬੁਲਾਰੇ ਨੇ ਕਿਹਾ, ‘‘ਇਹ ਕਾਰਵਾਈ ਨਸ਼ੇ ਦੇ ਵਪਾਰ ਨੂੰ ਰੋਕਣ ਲਈ ਕੀਤੀ ਜਾ ਰਹੀ ਹੈ। ਅਸੀਂ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹਾਂ।’’ ਗ੍ਰਿਫ਼ਤਾਰ ਮਸ਼ਕੂਕਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Advertisement
Tags :
Canada Newsਕੈਨੇਡਾ ਖ਼ਬਰਾਂਵਿਨੀਪੈਗ ਖ਼ਬਰਾਂਵਿਨੀਪੈਗ ਪੁਲੀਸ
Show comments